ਪੰਜਾਬ ਮੋਗਾ ’ਚ ਟਰਾਂਸਫਾਰਮਰ ਚੋਰਾਂ ਦਾ ਜੱਗੋ ਤੇਰਵਾਂ ਕਾਰਾ/ ਚੋਰੀ ਦੀ ਕੋਸ਼ਿਸ਼ ਦੌਰਾਨ ਖੇਤ ’ਚ ਫਸੇ ਕਾਰ ਤੇ ਟਰੱਕ/ ਫਸੇ ਵਾਹਨ ਛੱਡ ਕੇ ਭੱਜੇ ਚੋਰ, ਪੁਲਿਸ ਕਰ ਰਹੀ ਭਾਲ By admin - August 24, 2026 0 1 Facebook Twitter Pinterest WhatsApp ਮੋਗਾ ਵਿਖੇ ਟਰਾਂਸਫਾਰਮਰ ਚੋਰੀ ਦਾ ਹੈਰਾਨ ਕਰਨ ਵਾਲੇ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾਮ-ਲਕਸ਼ਰ ਸਮੇਤ ਚੋਰੀ ਕਰਨ ਆਏ ਚੋਰਾਂ ਨੂੰ ਉਸ ਵੇਲੇ ਲੈਣੇ ਦੇ ਦੇਣੇ ਪੈ ਗਏ ਜਦੋਂ ਚੋਰਾਂ ਦੀ ਕਾਰ ਤੇ ਟਰੱਕ ਝੋਨੇ ਦੇ ਖੇਤ ਵਿਚ ਫੱਸ ਗਏ। ਚੋਰ ਸਾਰੀ ਰਾਤ ਵਾਹਨ ਕੱਢਣ ਦੀ ਕੋਸ਼ਿਸ਼ ਕਰਦੇ ਰਹੇ ਪਰ ਸਫਲਤਾ ਨਹੀਂ ਮਿਲੀ ਅਤੇ ਅਖੀਰ ਦਿਨ ਚੜ੍ਹਣ ਵੇਲੇ ਚੋਰ ਕਾਰ ਤੇ ਟਰੱਕ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿਚ ਚੋਰ ਨੂੰ ਕਾਬੂ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਮੁਤਾਬਕ ਕੁਝ ਚੋਰ ਟਰਾਂਸਫਾਰਮਰ ਚੋਰੀ ਕਰਨ ਲਈ ਇੱਕ ਕਾਰ ਅਤੇ ਟਰੱਕ ਲੈ ਕੇ ਪਹੁੰਚੇ ਸਨ। ਪਰ ਮੋਟਰ ਨੂੰ ਜਾਂਦਾ ਰਸਤਾ ਸੌੜਾ ਹੋਣ ਕਾਰਨ ਦੋਵੇਂ ਵਾਹਨ ਝੋਨੇ ਦੇ ਖੇਤ ਵਿਚ ਫੱਸ ਗਏ ਅਤੇ ਚੋਰ ਸਾਰੀ ਰਾਤ ਵਾਹਨ ਕੱਢਣ ਦੀ ਕੋਸ਼ਿਸ਼ ਕਰਦੇ ਰਹੇ। ਚੋਰਾਂ ਨੇ ਇੱਕ ਹੋਰ ਕਾਰ ਮੰਗਵਾਈ ਪਰ ਇਸੇ ਦੌਰਾਨ ਸਵੇਰ ਹੋ ਗਈ ਅਤੇ ਆਸ-ਪਾਸ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਚੋਰ ਦੋਵੇਂ ਵਾਹਨ ਫਸੇ ਛੱਡ ਕੇ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਘਟਨਾ ਮੋਗਾ ਦੇ ਪਿੰਡ ਤਖਤੂਪੁਰਾ ਦੀ ਦੱਸੀ ਜਾ ਰਹੀ ਹੈ। ਮਾਮਲੇ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।