ਫਤਹਿਗੜ੍ਹ ਸਾਹਿਬ ’ਚ ਦਰੱਖਤ ਟੱਕਣ ਦਾ ਮਾਮਲਾ ਗਰਮਾਇਆ/ ਸਰਪੰਚ ’ਤੇ ਦਹਾਕਿਆਂ ਪੁਰਾਣੇ ਦਰੱਖਤ ਕੱਟਣ ਦੇ ਇਲਜ਼ਾਮ/ ਪੁਲਿਸ ਤੋਂ ਮੰਗੀ ਕਾਰਵਾਈ, ਪੁਲਿਸ ਕਰ ਰਹੀ ਜਾਂਚ

0
1

ਫਤਹਿਗੜ੍ਹ ਸਾਹਿਬ ਦੇ ਪਿੰਡ ਖੋਜੇ ਮਾਜਰਾ ਵਿਖੇ ਧਾਰਮਿਕ ਸਥਾਨ ਦੀ ਜ਼ਮੀਨ ’ਚ ਖੜ੍ਹੇ ਦਹਾਕਿਆਂ ਪੁਰਾਣੇ ਛਾਂਦਾਰ ਦਰੱਖਤ ਕੱਟਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਸਰਪੰਚ ਅਮਰਿੰਦਰ ਸਿੰਘ ਨੇ ਮੌਜੂਦਾ ਸਰਪੰਚ ਪਰਮਿੰਦਰ ਸਿੰਘ ’ਤੇ ਦਰੱਖਤ ਕਟਵਾਉਣ ਦੇ ਗੰਭੀਰ ਇਲਜ਼ਾਮ ਲਾਏ ਹਨ। ਸਾਬਕਾ ਸਰਪੰਚ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।
ਸਾਬਕਾ ਸਰਪੰਚ ਦਾ ਇਲਜ਼ਾਮ ਹੈ ਕਿ ਜਦੋਂ ਸਰਪੰਚ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਗਾਲੀ-ਗਲੋਚ ਕੀਤੀ ਅਤੇ ਪੁਲਿਸ ਰਾਹੀਂ ਦਬਾਅ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here