ਪੰਜਾਬ ਨਹੀਂ ਰਹੇ ਦੁਨੀਆ ਨੂੰ ਹਸਾਉਣ ਵਾਲੇ ‘ਤਾਰੀ ਬਾਬਾ’/ ਦੁਬਈ ਵਿਖੇ ਸੰਖੇਪ ਬਿਮਾਰੀ ਬਾਅਦ ਲਿਆ ਆਖਰੀ ਸਾਹ/ ਪਰਿਵਾਰ ਤੇ ਪ੍ਰਸੰਸਕਾਂ ਅੰਦਰ ਸੋਗ ਦੀ ਲਹਿਰ By admin - August 20, 2026 0 1 Facebook Twitter Pinterest WhatsApp ਦੁਨੀਆ ਭਰ ਵਿੱਚ ਆਪਣੀ ਕਾਮੇਡੀ ਅਤੇ ਹਾਸੇ-ਮਜ਼ਾਕ ਦੇ ਵਿਲੱਖਣ ਅੰਦਾਜ਼ ਨਾਲ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਵਾਲੇ ਮਸ਼ਹੂਰ ‘ਤਾਰੀ ਬਾਬਾ’ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦਾ ਦੁਬਈ ਵਿਖੇ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ, ਦੋਸਤਾਂ, ਕਲਾਕਾਰਾਂ ਅਤੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਤਾਰੀ ਬਾਬਾ ਆਪਣੀ ਵਿਲੱਖਣ ਕਾਮੇਡੀ, ਮਜ਼ਾਕੀਆ ਅੰਦਾਜ਼ ਅਤੇ ਸ਼ਾਨਦਾਰ ਪੇਸ਼ਕਾਰੀ ਲਈ ਲੋਕਾਂ ਵਿੱਚ ਖ਼ਾਸ ਪਛਾਣ ਰੱਖਦੇ ਸਨ। ਉਨ੍ਹਾਂ ਨੇ ਆਪਣੀ ਕਲਾ ਰਾਹੀਂ ਲੰਮੇ ਸਮੇਂ ਤੱਕ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਹਰ ਉਮਰ ਵਰਗ ਦੇ ਲੋਕਾਂ ਨੂੰ ਹਸਾਇਆ। ਸਮਾਲਸਰ ਵਿੱਚ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਪਹੁੰਚਦਿਆਂ ਹੀ ਪੂਰੇ ਮੋਗਾ ਜ਼ਿਲ੍ਹੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦਾ ਤਾਂਤਾ ਲੱਗ ਗਿਆ। ਗਏ ਹਨ। ਪਰਿਵਾਰਕ ਮੈਂਬਰਾਂ ਪੁੱਤਰ ਵੀਰ ਪ੍ਰਤਾਪ ਸਿੰਘ, ਪਤਨੀ ਰਾਜਵੀਰ ਕੌਰ ਅਤੇ ਭਾਣਜੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਤਾਰੀ ਬਾਬਾ ਕੁਝ ਸਮਾਂ ਪਹਿਲਾਂ ਆਪਣੇ ਦੋਸਤ ਕੋਲ ਦੁਬਈ ਗਏ ਸਨ ਅਤੇ ਉੱਥੇ ਕਾਮੇਡੀ ਪ੍ਰੋਗਰਾਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਜਾ ਰਹੇ ਸਨ, ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਤਾਰੀ ਬਾਬਾ ਦੇ ਅਚਾਨਕ ਦਿਹਾਂਤ ਨਾਲ ਕਾਮੇਡੀ ਅਤੇ ਮਨੋਰੰਜਨ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਜਾਣਨ ਵਾਲੇ ਅਤੇ ਉਨ੍ਹਾਂ ਦੀ ਕਲਾ ਨੂੰ ਪਸੰਦ ਕਰਨ ਵਾਲੇ ਲੋਕ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀਆਂ ਦੇ ਰਹੇ ਹਨ। ਚਾਹੁਣ ਵਾਲਿਆਂ ਦਾ ਕਹਿਣਾ ਹੈ ਕਿ ਤਾਰੀ ਬਾਬਾ ਦਾ ਹਸਾਉਣ ਵਾਲਾ ਅੰਦਾਜ਼ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ।