ਪੰਜਾਬ ਰਾਜਪੁਰਾ ਦੇ ਘਨੌਰ ਇਲਾਕੇ ’ਚ ਘੱਗਰ ਦੀ ਦਹਿਸ਼ਤ/ ਅਚਾਨਕ ਪਾਣੀ ਵਧਣ ਦੇ ਚਲਦਿਆਂ ਵਧੀ ਚਿੰਤਾ/ ਹਰਕਤ ’ਚ ਆਇਆ ਪ੍ਰਸ਼ਾਸਨ, ਕੀਤੇ ਪੁਖਤਾ ਪ੍ਰਬੰਧ By admin - August 20, 2026 0 1 Facebook Twitter Pinterest WhatsApp ਪਟਿਆਲਾ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਅੰਦਰ ਚਿੰਤਾ ਪਾਈ ਜਾ ਰਹੀ ਹੈ। ਪਹਾੜਾਂ ਤੇ ਲਗਾਤਾਰ ਪੈ ਰਹੇ ਮੀਂਹ ਦੇ ਚਲਦਿਆਂ ਘੱਗਰ ਵਿਚ ਪਾਣੀ ਵਧਣ ਬਾਦ ਸਥਾਨਕ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਰਾਜਪੁਰਾ ਨੇੜਲੇ ਘਨੌਰ ਦੇ ਸਰਾਲਾ ਹੈੱਡ ’ਤੇ ਪ੍ਰਸ਼ਾਸਨ ਨੇ ਸਰਗਰਮੀ ਵਧਾ ਦਿੱਤੀ ਹੈ। ਜਲ ਸਰੋਤ ਵਿਭਾਗ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਵਿਭਾਗ ਮੁਤਾਬਕ ਪ੍ਰਸ਼ਾਸਨ ਵੱਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜਾਣਕਾਰੀ ਅਨੁਸਾਰ ਘਨੌਰ ਦੇ ਸਰਾਲਾ ਹੈਡ ‘ਤੇ ਨਦੀ ਦਾ ਪਾਣੀ ਦਾ ਲੈਵਲ ਵਧਣ ਤੋਂ ਬਾਅਦ ਜਲ ਸਰੋਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਮੋਰਚਾ ਸੰਭਾਲਦੇ ਹੋਏ ਪੁਖਤਾ ਇੰਤਜ਼ਾਮ ਕਰ ਦਿੱਤੇ। ਤੱਟਾਂ ਦੇ ਨੇੜੇ ਰਹਿਣ ਵਾਲੇ ਪਿੰਡਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ ‘ਤੇ ਨਿਕਾਸੀ ਲਈ ਟੀਮਾਂ ਤਿਆਰ ਰੱਖੀਆਂ ਗਈਆਂ ਹਨ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਲ ਸਰੋਤ ਵਿਭਾਗ ਦੇ ਐਸ.ਡੀ.ਓ ਹਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਵਰਤਮਾਨ ਵਿੱਚ ਪਾਣੀ ਦਾ ਲੈਵਲ ਹੁਣ ਕੰਟਰੋਲ ਵਿੱਚ ਹੈ। ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਅਪਾਤਕਾਲੀ ਸਥਿਤੀ ਬਣਦੀ ਹੈ ਤਾਂ ਵਿਭਾਗ ਕੋਲ ਉਸਦੇ ਲਈ ਪੂਰੇ ਪ੍ਰਬੰਧ ਮੌਜੂਦ ਹਨ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਵਾਰਸਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਘੱਗਰ ਵਿੱਚ ਡੀਸਲਟਿੰਗ ਦਾ ਕੰਮ ਪੂਰਾ ਕਰ ਦਿੱਤਾ ਗਿਆ ਸੀ ਤੇ ਹੁਣ ਉਸਦਾ ਨਤੀਜਾ ਵੇਖਣ ਨੂੰ ਮਿਲ ਰਿਹਾ ਕਿ ਪਾਣੀ ਬਿਲਕੁਲ ਸਮੂਥ ਤਰੀਕੇ ਨਾਲ ਅੱਗੇ ਨਿਕਲ ਰਿਹਾ ਹੈ ਅਤੇ ਪਾਣੀ ਦਾ ਪੱਧਰ ਅਜੇ ਕਾਫੀ ਨੀਵਾਂ ਹੈ। ਮਾਹਿਰਾਂ ਮੁਤਾਬਕ ਘੱਗਰ ਨਦੀ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਉਫਾਨ ‘ਤੇ ਆ ਜਾਂਦੀ ਹੈ। 2023 ਅਤੇ 2025 ਵਿੱਚ ਵੀ ਭਾਰੀ ਬਾਰਿਸ਼ ਕਾਰਨ ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਸਨ। ਇਸ ਲਈ ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ ਸਰਾਲਾ ਹੈਡ ਅਤੇ ਹੋਰ ਨਾਜ਼ੁਕ ਥਾਵਾਂ ‘ਤੇ ਰੇਤ ਦੇ ਬੋਰੇ, ਮਸ਼ੀਨਰੀ ਅਤੇ ਰੈਸਕਿਊ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਪ੍ਰਸ਼ਾਸਨ ਨੇ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।