ਪੰਜਾਬ ਲੁਧਿਆਣਾ ’ਚ ਪੀਜ਼ੇ ਦੀ ਦੁਕਾਨ ’ਤੇ ਫਾਇਰਿੰਗ/ ਤਿੰਨ ਗੋਲੀਆਂ ਚਲਾ ਕੇ ਹਮਲਾਵਰ ਫਰਾਰ/ ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਕਰ ਰਹੀ ਜਾਂਚ By admin - August 19, 2026 0 1 Facebook Twitter Pinterest WhatsApp ਲੁਧਿਆਣਾ ਦੇ ਪਾਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿਖੇ ਬੀਤੀ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਬਾਈਕ ਸਵਾਰ ਹਮਲਾਵਰਾਂ ਨੇ ਇੱਥੇ ਸਥਿਤ ਪੀਜ਼ਾ ਦੀ ਦੁਕਾਨ ਤੇ ਗੋਲੀਆਂ ਚਲਾ ਦਿੱਤੀਆਂ। ਦੁਕਾਨ ਅੰਦਰ ਦਾਖਲ ਹੋਏ ਹਮਲਾਵਰਾਂ ਨੇ ਤਿੰਨ ਰਾਊਂਡ ਫਾਇਰਿੰਗ ਕੀਤੀ ਤੇ ਫਰਾਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਗਨੀਮਤ ਰਹੀ ਕਿ ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਦੋ ਲੋਕ ਇੱਕ ਮੇਜ਼ ‘ਤੇ ਬੈਠੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ ਕਿ ਅਚਾਨਕ ਟੋਪੀ ਪਹਿਨੇ ਇੱਕ ਨੌਜਵਾਨ ਅਤੇ ਉਸ ਦਾ ਸਾਥੀ ਬਾਹਰੋਂ ਅੰਦਰ ਆਉਂਦੇ ਹਨ ਅਤੇ ਸਿੱਧੇ ਕਾਊਂਟਰ ਵੱਲ ਪਿਸਤੌਲ ਤਾਣ ਕੇ ਗੋਲੀਆਂ ਚਲਾ ਦਿੰਦੇ ਹਨ। ਫੁਟੇਜ ਵਿੱਚ ਇਕ ਟੋਪੀ ਵਾਲਾ ਨੌਜਵਾਨ ਆਪਣੀ ਪਿਸਤੌਲ ਲੋਡ ਕਰਨ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ ਪਰ ਗੋਲੀ ਚਲਾਉਣ ਵਿੱਚ ਅਸਫਲ ਰਿਹਾ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਦੁਕਾਨ ਅੰਦਰ ਮੌਜੂਦ ਲੋਕਾਂ ਨੇ ਭੱਜ ਕੇ ਜਾਨ ਬਚਾਈ। ਇਸੇ ਦੌਰਾਨ ਹਮਲਾਵਰ ਬਾਹਰ ਖੜ੍ਹੇ ਆਪਣੇ ਤੀਜੇ ਸਾਥੀ ਦੀ ਬਾਈਕ ‘ਤੇ ਬੈਠ ਕੇ ਮੌਕੇ ਤੇ ਫਰਾਰ ਹੋ ਗਏ। ਦੁਕਾਨ ਮਾਲਕ ਗੁਰਪ੍ਰੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਕ ਉਹ ਰਾਤ 12.45 ਉਤੇ ਆਪਣੀ ਦੁਕਾਨ ਪੀਜ਼ਾ ਵਾਰਮ ਮੈਕਸੀਕੋ ਵਿੱਚ ਮੌਜੂਦ ਸੀ ਕਿ ਇੱਕ ਮੋਟਰਸਾਈਕਲ ‘ਤੇ ਆਏ ਤਿੰਨ ਅਣਪਛਾਤਿਆਂ ਨੇ ਮਾਰਨ ਦੇ ਇਰਾਦੇ ਨਾਲ ਕਾਊਂਟਰ ‘ਤੇ ਸਿੱਧੇ ਤਿੰਨ ਗੋਲੀਆਂ ਚਲਾਈਆਂ। ਪੁਲਿਸ ਨੇ ਘਟਨਾ ਸਥਾਨ ਤੋਂ ਤਿੰਨ ਖੋਲ ਬਰਾਮਦ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।