ਪਟਿਆਲਾ ਦੇ ਘਨੌਰ ਵਿਖੇ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ/ ਤੀਆਂ ਘਨੌਰ ਦੀਆਂ ਤਹਿਤ ਕਰਵਾਇਆ ਤੀਆਂ ਦਾ ਮੇਲਾ/ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਵਿਧਾਇਕ ਗੁਰਲਾਲ ਘਨੌਰ

0
1

 

ਘਨੌਰ ਵਿਖੇ “ਤੀਆਂ ਘਨੌਰ ਦੀਆਂ” ਦੇ ਤਹਿਤ ਐਮਐਲਏ ਗੁਰਲਾਲ ਘਨੋਰ ਦੀ ਰਹਿਨੁਮਾਈ ਵਿੱਚ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਵਿਚ ਹਲਕੇ ਦੀਆਂ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਗਾਇਕ ਗੁਲਾਬ ਸਿੱਧੂ ਤੋਂ ਇਲਾਵਾ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਆਪਣੇ ਸੰਬੋਧਨ ਵਿਚ ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਨੇ, ਇਸ ਲਈ ਸਾਨੂੰ ਸਭ ਨੂੰ ਰਲ-ਮਿਲ ਕੇ ਅਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਅੱਜ ਪੂਰਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜਗ੍ਹਾ ਜਗ੍ਹਾ ਤੀਆਂ ਦੇ ਮੇਲੇ ਲੱਗੇ ਜੋ ਕਿ ਲੋਕ ਭੁੱਲਦੇ ਜਾ ਰਹੇ ਸਨ। ਅੱਜ ਪੰਜਾਬ ਦੀਆ ਸਾਡੀਆਂ ਬੱਚੀਆਂ, ਭੈਣਾਂ, ਮਾਵਾਂ ਸਭ ਖੁਸ਼ ਨੇ ਕਿਉਂਕਿ ਉਹਨਾਂ ਦੇ ਵਾਸਤੇ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ। ਗੁਰਲਾਲ ਘਨੌਰ ਨੇ ਕਿਹਾ ਕੀ ਦਿਲੋਂ ਸਾਡੀ ਇਹੀ ਅਰਦਾਸ ਹੈ ਕਿ ਸਭ ਦੀਆਂ ਧੀਆਂ ਭੈਣਾਂ ਹੱਸਦੀਆਂ ਵੱਸਦੀਆਂ ਰਹਿਣ, ਇਹ ਮੇਲੇ ਇਸ ਤਰ੍ਹਾਂ ਹੀ ਲੱਗਦੇ ਰਹਿਣ। ਗੁਰਲਾਲ ਘਨੋਰ ਨੇ ਦੱਸਿਆ ਕਿ ਅੱਜ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਦਾ ਜਨਮਦਿਨ ਹੈ ਸੋ ਪਾਰਟੀ ਅਤੇ ਵਰਕਰ ਅਸੀਂ ਸਾਰੇ ਉਹਨਾਂ ਦੀ ਚੰਗੀ ਸਿਹਤ ਅਤੇ ਪੰਜਾਬੀ ਦੀਆਂ ਦੁਆਵਾਂ ਕਰਦੇ ਹਾਂ।

LEAVE A REPLY

Please enter your comment!
Please enter your name here