ਪੰਜਾਬ ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੇ ਹੌਂਸਲੇ ਬੁਲੰਦ/ ਪਿੰਡ ਵਰਸੋਲਾ ਵਿਖੇ ਇਕੋ ਰਾਤ ਦੋ ਦੁਕਾਨਾਂ ’ਚ ਚੋਰੀ/ ਲੱਖਾਂ ਰੁਪਏ ਕੀਮਤ ਦਾ ਸਾਮਾਨ ਤੇ ਨਕਦੀ ਲੈ ਕੇ ਫਰਾਰ By admin - August 17, 2026 0 1 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਨੇੜਲੇ ਪਿੰਡ ਵਰਸੋਲਾ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਇਕ ਰਾਤ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਕੀਮਤ ਦਾ ਸਾਮਾਨ ਤੇ 77 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਪਹਿਲਾਂ ਦੁਕਾਨਾਂ ਦੇ ਬਾਹਰ ਲੱਗੀਆਂ ਲਾਈਟਾਂ ਤੋੜੀਆਂ ਅਤੇ ਫਿਰ ਘਟਨਾ ਨੂੰ ਅੰਜ਼ਾਮ ਦੇ ਕੇ ਚੱਲਦੇ ਬਣੇ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਇਕ ਔਰਤ ਦੇ ਸ਼ਾਮਲ ਹੋਣ ਦਾ ਭੁਲੇਖਾ ਵੀ ਪੈਂਦਾ ਹੈ। ਪੁਲਿਸ ਨੇ ਦੁਕਾਨ ਮਾਲਕਾਂ ਦੇ ਬਿਆਨਾਂ ਦੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਵਿਚ ਚੋਰਾਂ ਨੇ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਤੋਂ ਰਿਪੇਅਰ ਲਈ ਆਏ ਕਈ ਮੋਬਾਈਲ ਅਤੇ ਅਸੈਸਰੀਜ਼ ਉਤੇ ਹੱਥ ਸਾਫ ਕੀਤਾ ਹੈ। ਇਸੇ ਤਰ੍ਹਾਂ ਨਾਲ ਦੀ ਦੂਜੀ ਦੁਕਾਨ ਤੋਂ 77 ਹਜਾਰ ਦੇ ਕਰੀਬ ਨਕਦੀ ਤੇ ਇਕ ਲੱਖ ਰੁਪਏ ਤੋਂ ਵੱਧ ਕੀਮਤ ਦਾ ਮਨਿਆਰੀ ਦਾ ਸਮਾਨ ਕਰੀਮਾ, ਸੈਂਟ ਆਦਿ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨਦਾਰਾਂ ਅਨੁਸਾਰ ਸੀਸੀਟੀਵੀ ਫੁਟੇਜ ਦੇਖਣ ਤੇ ਸ਼ੱਕ ਹੁੰਦਾ ਹੈ ਕਿ ਚੋਰਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ। ਮਨਿਆਰੀ ਦੀ ਦੁਕਾਨ ਦੇ ਮਾਲਕ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਚੱਕ ਅਰਾਈਆਂ ਦਾ ਰਹਿਣ ਵਾਲਾ ਹੈ ਅਤੇ ਪਿੰਡ ਵਰਸੋਲਾ ਅੱਡੇ ਤੇ ਮਨਿਆਰੀ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਸਵੇਰੇ 6:30ੇ ਵਜੇ ਦੇ ਕਰੀਬ ਕਿਸੇ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ । ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਰੱਖੀ ਕਰੀਬ 77,000 ਦੀ ਨਕਦੀ ਅਤੇ ਮਨਿਆਰੀ ਦਾ ਲੱਖਾਂ ਰੁਪਏ ਦਾ ਸਮਾਨ ਜਿਸ ਵਿੱਚ ਕਰੀਮਾਂ, ਸੈਂਟ ਆਦਿ ਸ਼ਾਮਿਲ ਸੀ ਚੋਰੀ ਹੋ ਗਿਆ ਸੀ। ਉਸਨੇ ਦੱਸਿਆ ਕਿ ਪਿੰਡ ਵਿੱਚ ਕੁਝ ਦਿਨਾਂ ਬਾਅਦ ਮੇਲਾ ਲੱਗਣ ਜਾ ਰਿਹਾ ਹੈ ਜਿਸ ਦੇ ਲਈ ਉਸ ਨੇ ਬੱਚਿਆਂ ਦੇ ਖਿਡੋਣੇ ਲਿਆਉਣ ਲਈ ਇਹ ਨਕਦੀ ਜਮਾ ਕੀਤੀ ਸੀ ਅਤੇ ਗਲਤੀ ਨਾਲ ਦੁਕਾਨ ਤੇ ਹੀ ਰੱਖ ਗਿਆ ਸੀ ਜੋ ਚੋਰਾਂ ਵੱਲੋਂ ਚੋਰੀ ਕਰ ਲਈ ਗਈ । ਸੀਸੀਟੀਵੀ ਦੇਖਣ ਤੇ ਪਤਾ ਲੱਗਦਾ ਹੈ ਕਿ ਚੋਰਾਂ ਨੇ ਪਹਿਲਾਂ ਦੁਕਾਨ ਦੇ ਬਾਹਰ ਲੱਗੇ ਬਲਬ ਤੋੜੇ ਤਾਂ ਜੋ ਰੋਸ਼ਨੀ ਨਾ ਰਹੇ । ਉਹਨਾਂ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਵੀ ਸਨ। ਉਸ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਸਮਾਨ ਅਤੇ ਨਗਦੀ ਵਾਪਸ ਦਵਾਈ ਜਾਏ। ਉੱਥੇ ਹੀ ਮਾਮਲੇ ਦੇ ਜਾਂਚ ਅਧਿਕਾਰੀ ਰਜੇਸ਼ ਕੁਮਾਰ ਥਾਣਾ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਸਬੰਧਤ ਸੀਸੀ ਟੀਵੀ ਫੁਟੇਜ ਅਤੇ ਹੋਰ ਸਬੂਤ ਕਬਜ਼ੇ ਵਿੱਚ ਲੈ ਲਏ ਗਏ ਹਨ ਅਤੇ ਚੋਰੀ ਦੀ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।