ਪੰਜਾਬ ਫਰੀਦਕੋਟ ਵਾਸੀ ਨੌਜਵਾਨ ਭੇਦਭਰੀ ਹਾਲਤ ’ਚ ਲਾਪਤਾ/ ਮਾਤਾ ਰਾਣੀ ਦਾ ਝੰਡਾ ਦੇਖਣ ਗਿਆ ਨੌਜਵਾਨ/ 10 ਦਿਨਾਂ ਬਾਅਦ ਨਹੀਂ ਲੱਗਿਆ ਕੋਈ ਸੁਰਾਗ By admin - August 17, 2026 0 1 Facebook Twitter Pinterest WhatsApp ਫਰੀਦਕੋਟ ਦੇ ਭੋਲੋ ਵਾਲਾ ਇਲਾਕੇ ਦਾ ਨੌਜਵਾਨ ਵਿਜੇ ਕੁਮਾਰ 10 ਦਿਨ ਪਹਿਲਾਂ ਘਰੋਂ ਮਾਤਾ ਰਾਣੀ ਦਾ ਝੰਡਾ ਦੇਖਣ ਗਿਆ ਪਰ ਵਾਪਸ ਨਹੀਂ ਪਰਤਿਆਂ। ਪਰਿਵਾਰ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਕੋਈ ਥਹੁ ਪਤਾ ਨਹੀਂ ਲੱਗਿਆ। ਨੌਜਾਵਨ ਦੀ ਭੈਣ ਰੀਤੂ ਨੇ ਦੱਸਿਆ ਕਿ ਉਸ ਦਾ ਭਰਾ ਵਿਜੇ ਕੁਮਾਰ 6 ਅਗਸਤ ਨੂੰ ਸ਼ਾਮ ਕਰੀਬ ਸਾਢੇ 4 ਵਜੇ ਫਰੀਦਕੋਟ ’ਚ ਕੱਢੇ ਗਏ ਮਾਤਾ ਰਾਣੀ ਦੇ ਝੰਡੇ ਨੂੰ ਦੇਖਣ ਲਈ ਘਰੋਂ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਪਰਿਵਾਰ ਨੇ ਨੌਜਵਾਨ ਨੂੰ ਲੱਭਣ ਵਿਚ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਰਾਤ ਕਰੀਬ 10 ਵਜੇ ਖੁਦ ਬਾਜ਼ਾਰ ਵਿੱਚ ਜਾ ਕੇ ਉਸ ਦੀ ਭਾਲ ਕੀਤੀ, ਪਰ ਨੌਜਵਾਨ ਦਾ ਕੋਈ ਪਤਾ ਨਹੀਂ ਲੱਗਿਆ। ਅਗਲੇ ਦਿਨ ਪਰਿਵਾਰ ਵੱਲੋਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਪਰਿਵਾਰ ਮੁਤਾਬਕ ਵਿਜੇ ਕੁਮਾਰ ਆਪਣੇ ਕੁਝ ਪੇਂਟਰ ਸਾਥੀਆਂ ਨਾਲ ਮੇਲੇ ਵਿੱਚ ਘੁੰਮਿਆ ਅਤੇ ਲੰਗਰ ਵੀ ਛਕਿਆ। ਪਰਿਵਾਰ ਨੂੰ ਸਾਥੀਆਂ ਨੇ ਦੱਸਿਆ ਕਿ ਕਰੀਬ ਸਾਢੇ 6 ਵਜੇ ਉਹ ਪਾਰਕ ਵਿੱਚ ਬੈਠੇ ਸਨ। ਬਾਅਦ ਵਿੱਚ ਸਾਥੀ ਘਰ ਵਾਪਸ ਆ ਗਏ, ਜਦਕਿ ਵਿਜੇ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਾਅਦ ਵਿੱਚ ਆ ਜਾਵੇਗਾ। ਇਸ ਤੋਂ ਬਾਅਦ ਉਹ ਘਰ ਨਹੀਂ ਪਹੁੰਚਿਆ। ਭੈਣ ਰੀਤੂ ਨੇ ਦੱਸਿਆ ਕਿ ਉਸ ਦਾ ਭਰਾ ਕਿਸੇ ਲੜਾਈ-ਝਗੜੇ ਜਾਂ ਮਾੜੀ ਸੰਗਤ ਵਿੱਚ ਨਹੀਂ ਸੀ ਅਤੇ ਹਰ ਰੋਜ਼ ਕੰਮ ’ਤੇ ਜਾਂਦਾ ਸੀ। ਪਰਿਵਾਰ ਵਿੱਚ ਦੋ ਭਰਾ ਅਤੇ ਚਾਰ ਭੈਣਾਂ ਹਨ, ਜਦਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵਿਜੇ ਕੁਮਾਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਦਿੱਤੇ ਗਏ ਸੰਪਰਕ ਨੰਬਰਾਂ ’ਤੇ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਵੱਲੋਂ ਨੌਜਵਾਨ ਨੂੰ ਲੱਭ ਕੇ ਘਰ ਪਹੁੰਚਾਉਣ ਵਾਲੇ ਵਿਅਕਤੀ ਨੂੰ 11 ਹਜ਼ਾਰ ਰੁਪਏ ਇਨਾਮ ਅਤੇ ਆਉਣ-ਜਾਣ ਦਾ ਕਿਰਾਇਆ ਦੇਣ ਦੀ ਵੀ ਗੱਲ ਕਹੀ ਗਈ ਹੈ। ਥਾਣਾ ਸਿਟੀ-1 ਫਰੀਦਕੋਟ ਦੇ ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀ ਮਾਤਾ ਊਸ਼ਾ ਰਾਣੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਦੇ ਆਧਾਰ ’ਤੇ ਵਿਜੇ ਕੁਮਾਰ ਦੀ ਗੁੰਮਸ਼ੁਦਗੀ ਸਬੰਧੀ ਇਸ਼ਤਿਹਾਰ ਜਾਰੀ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਮੁਤਾਬਕ ਨੌਜਵਾਨ ਦੀ ਜਲਦ ਭਾਲ ਕਰਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।