ਜਲੰਧਰ ’ਚ ਕਾਂਗਰਸ ਵੱਲੋਂ ਸਦਭਾਵਨਾ ਰੈਲੀ/ ਭਾਜਪਾ ਦੇ ਜਾਤੀਵਾਦੀ ਰਵੱਈਏ ਦੀ ਸਖਤ ਨਿੰਦਾ/ ਜਾਤੀ ਤੇ ਧਰਮ ਦੀ ਰਾਜਨੀਤੀ ਦੇ ਲਾਏ ਇਲਜ਼ਾਮ

0
1

ਪੰਜਾਬ ਕਾਂਗਰਸ ਕਮੇਟੀ ਵੱਲੋਂ ਅੱਜ ਜਲੰਧਰ ਵਿਖੇ ਸਦਭਾਵਨਾ ਰੈਲੀ ਕੱਢੀ ਗਈ। ਇਸ ਰੈਲੀ ਦਾ ਮਕਸਦ ਭਾਜਪਾ ਦੀਆਂ ਜਾਤੀਵਾਦੀ ਨੀਤੀਆਂ ਦਾ ਵਿਰੋਧ ਕਰਨਾ ਸੀ। ਆਲ ਇੰਡੀਆ ਕਾਂਗਰਸ ਦੇ ਸੱਦੇ ਤਹਿਤ ਕੱਢੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਹਾਲ ਹੀ ਵਿੱਚ ਭਾਜਪਾ ਵਰਕਰਾਂ ਵੱਲੋਂ ਕਾਂਗਰਸੀ ਪ੍ਰਧਾਨ ਮੱਲਿਕਾਰਜਨ ਖੜਗੇ ਵੱਲੋਂ ਵਰਤੀ ਗਈ ਸਟੇਡ ਨੂੰ ਧੋਤਾ ਗਿਆ ਹੈ, ਜੋ ਸਾਡੇ ਆਗੂ ਦੀ ਬੇਇੱਜਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਇਹ ਹਰਕਤ ਸਾਫ਼ ਪਤਾ ਲੱਗਦਾ ਹੈ ਕਿ ਭਾਜਪਾ ਜਾਤੀ ਅਤੇ ਧਾਰਮਿਕ ਰਾਜਨੀਤੀ ਕਰਦੀ ਹੈ। ਇਸੇ ਦੇ ਵਿਰੋਧ ਵਿਚ ਅੱਜ ਇਹ ਰੈਲੀ ਕੱਢੀ ਗਈ ਹੈ। ਉਨ੍ਹਾਂ ਅਜਿਹਾ ਕਰਨ ਵਾਲੇ ਭਾਜਪਾ ਵਰਕਰਾਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ।

LEAVE A REPLY

Please enter your comment!
Please enter your name here