ਸੰਗਰੂਰ ਸਥਿਤ ਪਿੰਗਲਬਾੜੇ ਦਾ ਨੇਕ ਉਪਰਾਲਾ/ 5 ਸਾਲ ਬਾਦ ਪਰਿਵਾਰ ਨੂੰ ਮਿਲੀ ਗੁੰਮਸ਼ੁਦਾ ਮਹਿਲਾ/ ਪਰਿਵਾਰ ਨੇ ਪਿੰਗਲਵਾੜਾ ਸੰਸਥਾ ਦਾ ਕੀਤਾ ਧੰਨਵਾਦ

0
1

ਸੰਗਰੂਰ ਸਥਿਤ ਪਿੰਗਲਵਾੜਾ ਸੰਸਥਾ ਸਦਕਾ 5 ਸਾਲ ਪਹਿਲਾ ਲਾਪਤਾ ਹੋਈ ਮਹਿਲਾ ਦਾ ਆਪਣੇ ਪਰਿਵਾਰ ਨਾਲ ਮੇਲ ਹੋਇਆ ਹੈ। ਕਰਨਾਲ ਦੇ ਨੀਲੋਖੇੜੀ ਦੀ ਰਹਿਣ ਵਾਲੀ ਮਹਿਲਾ ਨੂੰ 25 ਜੁਲਾਈ 2021 ਨੂੰ ਬੇਹੱਦ ਮਾੜੀ ਹਾਲਤ ਵਿਚ ਪਿੰਗਲਵਾੜਾ ਲਿਆਂਦਾ ਗਿਆ ਸੀ। ਪਿੰਗਲਵਾੜਾ ਦੇ ਡਾਕਟਰਾਂ ਦੇ ਲਗਾਤਾਰ ਇਲਾਜ ਕਾਰਨ ਉਸ ਦੀ ਸਿਹਤ ਵਿਚ ਸੁਧਾਰ ਆਇਆ। ਇਸੇ ਦੌਰਾਨ ਸੰਸਥਾ ਵਿਚ ਗਾਇਡ ਵਜੋਂ ਤੈਨਾਤ ਇਕ ਲੜਕੀ ਨੇ ਮਹਿਲਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਅਪਲੋਡ ਕੀਤੀ, ਜਿਸ ਤੋਂ ਬਾਅਦ ਪਰਿਵਾਰ ਮਹਿਲਾ ਨੂੰ ਲੈਣ ਸੰਸਥਾ ਵਿਚ ਪਹੁੰਚਿਆ। ਪਰਿਵਾਰ ਨੇ ਸੰਸਥਾ ਦਾ ਧੰਨਵਾਦ ਕੀਤਾ ਹੈ।
ਸ਼ੋਸ਼ਲ ਮੀਡੀਆ ਤੋਂ ਮਹਿਲਾ ਦੀ ਸ਼ਨਾਖਤ ਤੋਂ ਬਾਅਦ ਉਸ ਦਾ ਪਰਿਵਾਰ ਪਿੰਗਲਵਾੜਾ ਵਿਖੇ ਪਹੁੰਚਿ ਜਿੱਥੇ ਜ਼ਰੂਰੀ ਕਾਗਜ਼ੀ ਕਾਰਵਾਈ ਅਤੇ ਆਧਾਰ ਕਾਰਡ ਦੀ ਤਸਦੀਕ ਤੋਂ ਬਾਅਦ ਹੁਣ ਮਹਿਲਾ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਿੰਗਲਵਾੜਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਮੈਂਬਰ ਸਾਡੇ ਕੋਲ 25 ਜੁਲਾਈ 2021 ਨੂੰ ਪਹੁੰਚਿਆ ਸੀ… ਸਾਡੀ ਮੈਡੀਕਲ ਟੀਮ ਨੇ ਇਲਾਜ ਕੀਤਾ, ਹੁਣ ਕਾਫੀ ਸੁਧਾਰ ਹੈ। ਸਾਡੀ ਗਾਈਡ ਬੇਟੀ ਛੋਟੀਆਂ ਵੀਡੀਓ ਬਣਾ ਕੇ ਪਾਉਂਦੀ ਹੈ, ਉੱਥੋਂ ਪਰਿਵਾਰ ਨੇ ਪਛਾਣ ਕੀਤੀ ਰੈ। ਉੱਥੇ ਹੀ ਸਬੰਧੀਆਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਲੱਭਿਆ, ਪੋਸਟਰ ਵੀ ਲਾਏ ਪਰ ਕੋਈ ਥਹੁ ਨਹੀਂ ਲੱਗੀ ਅਤੇ ਅਖੀਰ ਹੁਣ ਸੰਸਥਾ ਦੀ ਵੀਡੀਓ ਤੋਂ ਉਸ ਦੀ ਸਹੁ ਲੱਗੀ ਹੈ, ਜਿਸ ਲਈ ਅਸੀਂ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ

LEAVE A REPLY

Please enter your comment!
Please enter your name here