ਤਰਨ ਤਾਰਨ ’ਚ ਕਿਸਾਨ ਆਗੂ ਦੇ ਭਰਾ ਦਾ ਕਤਲ/ ਦੋਸਤ ਘਰ ਅੰਦਰ ਵਾਰਦਾਤ ਅੰਜ਼ਾਮ ਦੇਣ ਬਾਦ ਫਰਾਰ/ ਪਰਿਵਾਰ ਨੇ ਫਿਰੌਤੀ ਮੰਗਣ ਵਾਲਿਆਂ ਤੇ ਪ੍ਰਗਟਾਇਆ ਸ਼ੱਕ

0
1

ਤਰਨ ਤਾਰਨ ਦੇ ਪਿੰਡ ਥੂਹ ਹਵੇਲੀਆਂ ਵਿਖੇ ਕਿਸਾਨ ਆਗੂ ਦੇ ਭਰਾ ਦੇ ਕਤਲ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸਤਪਾਲ ਸੰਘ ਉਰਫ ਪਾਲਾ ਵਜੋਂ ਹੋਈ ਹੈ ਜੋ ਬੀਕੇਯੂ ਮਝੈਲ ਗਰੁੱਪ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਥੂਹ ਹਵੇਲੀਆਂ ਦਾ ਛੋਟਾ ਭਰਾ ਹੈ। ਪਰਿਵਾਰ ਮੁਤਾਬਕ ਮ੍ਰਿਤਕ ਦੇ ਨਾਲ ਰਹਿ ਰਿਹਾ ਉਸ ਦੇ ਦੋਸਤ ਵੱਲੋਂ ਕੀਤਾ ਗਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਮ੍ਰਿਤਕ ਦਾ ਲਾਇਸੰਸੀ ਹਥਿਆਰ ਵੀ ਆਪਣੇ ਨਾਲ ਲੈ ਗਿਆ। ਪਰਿਵਾਰ ਨੇ ਕਤਲ ਪਿੱਛੇ ਫਿਰੌਤੀ ਮੰਗਣ ਵਾਲੀਆਂ ਧਿਰਾਂ ਦਾ ਹੱਥ ਹੋਣ ਦੀ ਸ਼ੰਕਾ ਜਾਹਰ ਕੀਤੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਮਜੈਲ ਗਰੁੱਪ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦਾ ਭਰਾ ਸਤਪਾਲ ਸਿੰਘ ਉਰਫ ਪਾਲਾ (35) ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬੂਹ ਹਵੇਲੀਆਂ ਜੋ ਆਪਣੇ ਭਰਾ ਵਰਗੇ ਦੋਸਤ ਲਵਪ੍ਰੀਤ ਸਿੰਘ ਵਾਸੀ ਕੋਟ ਬੁੱਢਾ ਸਣੇ ਬੁੱਧਵਾਰ ਘਰ ਦੇ ਕਮਰੇ ਵਿਚ ਸੁੱਤੇ ਪਏ ਸਨ। ਇਸ ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਡਰ ਗਏ ਅਤੇ ਜਦੋਂ ਉਹ ਬਾਹਰ ਨਿਕਲ ਕੇ ਵੇਖਣ ਲੱਗੇ ਤਾਂ ਲਵਪ੍ਰੀਤ ਸਿੰਘ ਉਨ੍ਹਾਂ ਨੂੰ ਇਹ ਕਹਿੰਦਾ ਹੋਇਆ ਘਰੋਂ ਭੱਜ ਗਿਆ ਕਿ ਘਰ ਵਿਚ ਬੰਦੇ ਪੈ ਗਏ ਹਨ।
ਜਦੋਂ ਪਰਿਵਾਰਿਕ ਮੈਂਬਰਾਂ ਨੇ ਘਰ ਦੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਦੌਰਾਨ ਬੈਡ ਉੱਪਰ ਖੂਨ ਨਾਲ ਲੱਥ ਪੱਥ ਪਾਲ ਸਿੰਘ ਉਰਫ ਪਾਲਾ ਡਿੱਗਾ ਪਿਆ ਸੀ। ਜਿਸ ਨੂੰ ਤੁਰੰਤ ਪਰਿਵਾਰਿਕ ਮੈਂਬਰਾਂ ਵੱਲੋਂ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜਾਣਕਾਰੀ ਅਨੁਸਾਰ ਸਤਪਾਲ ਸਿੰਘ ਉਰਫ ਪਾਲਾ ਦਾ ਦੋਸਤ ਲਵਪ੍ਰੀਤ ਸਿੰਘ 24 ਘੰਟੇ ਉਸ ਦੇ ਨਾਲ ਹੀ ਰਹਿੰਦਾ ਸੀ ਅਤੇ ਦੋਵਾਂ ਵਿਚ ਬਹੁਤ ਜ਼ਿਆਦਾ ਪਿਆਰ ਸੀ ਪਰੰਤੂ ਅੱਜ ਇਸ ਹੋਈ ਵਾਰਦਾਤ ਦੇ ਪਿੱਛੇ ਕਿਹੜੀ ਅਜਿਹੀ ਗੱਲ ਹੋ ਗਈ ਜਿਸ ਨੇ ਕਤਲ ਦਾ ਰੂਪ ਧਾਰਨ ਕਰ ਲਿਆ ਇਸ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਮੌਕੇ ‘ਤੇ ਪੁੱਜੀ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਘਟਨਾ ਪਿੱਛੇ ਫਿਰੌਤੀ ਮੰਗਣ ਵਾਲੇ ਕੁੱਝ ਲੋਕਾਂ ਦਾ ਹੱਥ ਹੋਣ ਦੀ ਸ਼ੰਕਾ ਜਾਹਰ ਕੀਤੀ ਹੈ। ਮ੍ਰਿਤਕ ਦੇ ਭਰਾ ਨੇ ਪੰਜਾਬ ਸਰਕਾਰ ਤੋਂ ਅਜਿਹੇ ਅਨਸਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here