ਪੰਜਾਬ ਜਲੰਧਰ ਦੇ ਗੋਰਾਇਆ ਪੁਲ ਤੇ ਭਿਆਨਕ ਹਾਦਸਾ/ ਸਿਲੰਡਰਾਂ ਨਾਲ ਭਰੇ ਟਰੱਕ ਦੀ ਟਿੱਪਰ ਨਾਲ ਟੱਕਰ/ ਇਕ ਡਰਾਈਵਰ ਗੰਭੀਰ ਜ਼ਖਮੀ, ਪੁਲਿਸ ਕਰ ਰਹੀ ਜਾਂਚ By admin - August 12, 2026 0 1 Facebook Twitter Pinterest WhatsApp ਗੋਰਾਇਆ ਰਾਸ਼ਟਰੀ ਰਾਜਮਾਰਗ ‘ਤੇ ਪੁਲ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੀਐਨਜੀ ਸਿਲੰਡਰਾਂ ਨਾਲ ਭਰੇ ਟਰੱਕ ਦੀ ਰੇਤੇ ਨਾਲ ਭਰੇ ਟਿੱਪਰ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਕੈਬਿਨ ਅੰਦਰ ਬੂਰੀ ਤਰ੍ਹਾਂ ਫੱਸ ਗਿਆ, ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਕੱਢ ਕੇ ਹਸਪਤਾਲ ਪਹੁੰਚਾਇਆ। ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਜ਼ਖਮੀ ਨੂੰ ਹਪਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਮੌਜੂਦ ਸੜਕ ਸੁਰੱਖਿਆ ਬਲ ਦੇ ਇੰਚਾਰਜ ਸਰਬਜੀਤ ਸਿੰਘ ਦੇ ਦੱਸਣ ਮੁਤਾਬਕ ਸੀਐਨਜੀ ਸਿਲੰਡਰਾਂ ਨਾਲ ਭਰੇ ਟਰੱਕ ਦਾ ਡਰਾਈਵਰ ਕੈਬਿਨ ਦੇ ਅੰਦਰ ਫਸ ਗਿਆ ਸੀ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਟੀਮ ਨੇ ਉਸਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ। ਰੇਤ ਨਾਲ ਭਰੇ ਟਿੱਪਰ ਦੇ ਡਰਾਈਵਰ ਸੰਦੀਪ ਨੇ ਦੱਸਿਆ ਕਿ ਸੀਐਨਜੀ ਸਿਲੰਡਰਾਂ ਨਾਲ ਭਰਿਆ ਟਰੱਕ ਪਿੱਛੇ ਤੋਂ ਉਸਦੇ ਟਿੱਪਰ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਿੱਪਰ ਦਾ ਇੱਕ ਟਾਇਰ ਪੰਕਚਰ ਹੋ ਗਿਆ, ਜਦੋਂ ਕਿ ਸੀਐਨਜੀ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਕੁਝ ਸਮੇਂ ਲਈ ਆਵਾਜਾਈ ਥੋੜ੍ਹੇ ਸਮੇਂ ਲਈ ਪ੍ਰਭਾਵਿਤ ਹੋਈ। ਇਸ ਵੇਲੇ, ਪੁਲਿਸ ਅਤੇ ਸਬੰਧਤ ਏਜੰਸੀਆਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ।