ਫਰੀਦਕੋਟ ਜੇਲ੍ਹ ਅੰਦਰ ਕੈਦੀ ਦੀ ਇਲਾਜ਼ ਦੌਰਾਨ ਮੌਤ/ ਐਨਡੀਪੀਐਸ ਐਕਟ ਤਹਿਤ ਬੰਦ ਸੀ ਹਵਾਲਾਤੀ/ ਮੈਡੀਕਲ ਹਸਪਤਾਲ ’ਚ ਚੱਲ ਰਿਹਾ ਸੀ ਇਲਾਜ਼

0
3

ਫਰੀਦਕੋਟ ਜੇਲ੍ਹ ਅੰਦਰ ਬੰਦ ਇਕ ਕੈਦੀ ਦੀ ਇਲਾਜ਼ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਕੋਟਕਪੂਰਾ ਵਾਸੀ ਭੁਪਿੰਦਰ ਸਿੰਘ ਉਰਫ ਭਿੰਦਾ ਵਜੋਂ ਹੋਈ ਹੈ ਜੋ ਐਨਡੀਪੀਐਸ ਐਕਟ ਤਹਿਤ ਫਰੀਦਕੋਟ ਦੀ ਮਾਡਰਨ ਜੇਲ ਅੰਦਰ ਬੰਦ ਸੀ। ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ ਦੀ ਇਤਲਾਹ ਤੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਦਿਮਾਗੀ ਤੌਰ ਤੇ ਅਪਸੈਟ ਰਹਿੰਦਾ ਸੀ ਅਤੇ ਉਸਦੇ ਵਿਵਹਾਰ ਵੀ ਠੀਕ ਨਹੀਂ ਸੀ ਜਿਸ ਤੇ ਚਲਦੇ ਉਸ ਨੂੰ 29 ਜੁਲਾਈ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 10 ਅਗਸਤ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਵਾਪਸ ਜੇਲ ਭੇਜਿਆ ਗਿਆ ਸੀ। ਪਰ 11 ਅਗਸਤ ਨੂੰ ਮੁੜ ਉਸ ਦੀ ਹਾਲਤ ਖਰਾਬ ਹੋਣ ਦੇ ਚੱਲਦੇ ਉਸਨੂੰ ਜੇਲ ਦੇ ਅੰਦਰ ਬਣੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।
ਇਸ ਤੋਂ ਬਾਅਦ ਹਾਲਤ ਜਿਆਦਾ ਖਰਾਬ ਹੋਣ ਦੇ ਚਲਦੇ ਸਿਵਲ ਹਸਪਤਾਲ ਫਰੀਦਕੋਟ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ। ਪਰ ਕੱਲ ਦੇਰ ਸ਼ਾਮ ਉਸ ਦੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਫਿਲਹਾਲ ਜੇਲ ਪ੍ਰਸ਼ਾਸਨ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਵੱਲੋਂ ਉਸਦੇ ਪੋਸਟਮਾਰਟਮ ਨੂੰ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ।

LEAVE A REPLY

Please enter your comment!
Please enter your name here