ਪੰਜਾਬ ਸੋਲਰ ਲਾਈਟਾਂ ਰਾਹੀਂ ਰੁਸ਼ਨਾਉਣਗੇ ਪੰਜਾਬ ਦੇ ਸਾਰੇ ਪਿੰਡ/ 470 ਕਰੋੜ ਦੀ ਲਾਗਤ ਨਾਲ ਲੱਗਣਗੀਆਂ 3 ਲੱਖ ਲਾਈਟਾਂ/ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਾਂਚ ਕੀਤੀ ਸਕੀਮ By admin - August 12, 2026 0 1 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸੋਲਰ ਲਾਈਟਾਂ ਰਾਹੀਂ ਰੁਸ਼ਨਾਉਣ ਦੀ ਤਿਆਰੀ ਖਿੱਚ ਲਈ ਹੈ। ਸਰਕਾਰ ਨੇ ਪੰਜਾਬ ਦੇ ਸਾਰੇ ਪਿੰਡਾਂ ਨੂੰ ਸੋਲਰ ਲਾਈਟਾਂ ਰਾਹੀਂ ਰੁਸ਼ਨਾਉਣ ਵਾਲੀ ਸਕੀਮ ਲਾਂਚ ਕੀਤੀ ਹੈ। ਚੰਡੀਗੜ੍ਹ ਵਿਖੇ ਸਕੀਮ ਲਾਂਚ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀ ਨਵੀਂ ਸਕੀਮ ਤਹਿਤ ਪੰਜਾਬ ਦਾ 13 ਹਜ਼ਾਰ 500 ਪਿੰਡਾਂ ਨੂੰ ਸੋਲਰ ਲਾਈਟਿੰਗ ਜ਼ਰੀਏ ਰੁਸ਼ਨਾਇਆ ਜਾਵੇਗਾ, ਜਿਸ ਦਾ ਪਹਿਲਾਂ ਪੜਾਅ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਸਕੀਮ ਤਹਿਤ 70 ਫ਼ੀਸਦੀ ਖਰਚਾ ਪੰਚਾਇਤਾਂ ਨੂੰ ਕਰਨਾ ਪੈਂਦਾ ਸੀ ਪਰ ਹੁਣ ਪੰਚਾਇਤਾ ਦਾ ਹਿੱਸਾ 30 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਬਾਕੀ 70 ਫ਼ੀਸਦੀ ਖਰਚਾ ਹੁਣ ਸਰਕਾਰ ਕਰੇਗੀ। 470 ਕਰੋੜ ਰੁਪਏ ਦੇ ਪ੍ਰੋਜੈਕਟ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਵਿਚ 3 ਲੱਖ ਲਾਈਟਾਂ ਲਗਾਈਆਂ ਜਾਣਗੀਆਂ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣ ਲਈ ਹਰ ਖੇਤਰ ‘ਚ ਨਵੀਆਂ ਪਲਾਂਗਾ ਪੁੱਟੀਆਂ ਜਾ ਰਹੀਆਂ ਹਨ ਤੇ ਇਸ ਸਿਲਸਿਲੇ ‘ਚ ਡਿਪਾਰਟਮੈਂਟ ਵੱਲੋਂ ਇਹ ਸਕੀਮ ਕੁਝ ਦਿਨ ਪਹਿਲਾਂ ਲਾਂਚ ਕੀਤੀ ਗਈ। ਇਸ ਸਕੀਮ ਤਹਿਤ ਪੰਜਾਬ ਦੇ 13,500 ਪਿੰਡਾਂ ਨੂੰ ਸੋਲਰ ਲਾਈਟਿੰਗ ਜ਼ਰੀਏ ਰੁਸ਼ਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੱਗਣ ਵਾਲੀਆਂ ਲਾਈਟਾਂ ਦੀ 5 ਸਾਲਾਂ ਦੀ ਗਾਰੰਟੀ ਹੋਵੇਗੀ, ਜਿਸ ‘ਚ ਏਐਮਸੀ, ਮਨਟੇਨੈਂਸ ਤੇ ਰਿਪੇਅਰ ਸਭ ਕੰਪਨੀਆਂ ਕਰਨਗੀਆਂ। ਉਨ੍ਹਾਂ ਨੇ ਕਿਹਾ ਇਸ ਲਈ ਅੱਜ ਕੰਪਨੀਆਂ ਨੂੰ ਵਰਕ ਆਰਡਰਸ ਅਲਾਟ ਕਰ ਦਿੱਤੇ ਗਏ ਹਨ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਦੀ ਮੌਨੇਟੇਰਿੰਗ ਪੰਜਾਬ ਐਨਰਜੀ ਡਿਵਲਪਮੈਂਟ ਆਫ਼ਿਸ (PEDA) ‘ਚ ਹੋਵੇਗੀ। ਆਫ਼ਿਸ ‘ਚ ਇੱਕ ਕੰਟਰੋਲ ਰੂਮ ਬਣੇਗਾ, ਜਿਸ ‘ਚ ਪਤਾ ਚਲੇਗਾ ਕਿ ਕਿਸ ਇਲਾਕੇ ‘ਚ ਲਾਈਟਾਂ ਕੰਮ ਕਰ ਰਹੀਆਂ ਹਨ ਤੇ ਕਿਸ ‘ਚ ਗੜਬੜੀ ਆ ਰਹੀ ਹੈ।