ਪੰਜਾਬ ਮੋਹਾਲੀ ਵਿਖੇ ਆਪ ਯੂਥ ਵਿੰਗ ਦੀ ਮੈਰਾਥਾਨ/ ਵੱਡੀ ਗਿਣਤੀ ਨੌਜਵਾਨਾਂ ਨੇ ਕੀਤੀ ਸ਼ਿਰਕਤ/ ਸਾਂਸਦ ਮਾਲਵਿੰਦਰ ਕੰਗ, ਮੀਤ ਹੇਅਰ ਵੀ ਰਹੇ ਮੌਜੂਦ By admin - August 9, 2026 0 1 Facebook Twitter Pinterest WhatsApp ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵਲੋਂ ਅੱਜ ਮੁਹਾਲੀ ਵਿਖੇ ‘ ‘ਪੰਜਾਬ ਯੂਥ ਰਨ 2026’ ਦੇ ਨਾਂਅ ਹੇਠ ਵਿਸ਼ਾਲ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਨਸ਼ਾ ਮੁਕਤੀ, ਤੰਦਰੁਸਤੀ ਅਤੇ ਕਸਰਤ ਦਾ ਸੁਨੇਹਾ ਦੇਣ ਲਈ ਕੱਢੀ ਗਈ ਇਸ ਮੈਰਾਥਾਨ ਵਿਚ ਇਲਾਕੇ ਦੇ ਨੌਜਵਾਨ ਮੁੰਡੇ-ਕੁੜੀਆਂ ਤੋਂ ਇਲਾਵਾ ਬਜ਼ੁਰਗਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ ਸਮੇਤ ਬਹੁਤ ਸਾਰੇ ਹੋਰ ਪਾਰਟੀ ਵੀ ਮੌਜੂਦ ਰਹੇ। ਗੁਰਦੁਆਰਾ ਅੰਬ ਸਾਹਿਬ ਤੋੰ ਸ਼ੁਰੂ ਹੋਈ ਮੈਰਾਥਾਨ 5 ਕਿੱਲੋਮੀਟਰ ਦਾ ਸਫਰ ਤੈਅ ਕਰ ਕੇ ਸਮਾਪਤ ਹੋਈ। ‘ਆਪ’ ਆਗੂਆਂ ਨੇ ਅਜਿਹੀਆਂ ਮੈਰਾਥਨ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਕਰਵਾਉਣ ਦਾ ਐਲਾਨ ਕੀਤਾ। ਇਹ ਮੈਰਾਥਾਨ ਸਵੇਰੇ 6 ਵਜੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਸ਼ੁਰੂ ਹੋਈ ਜੋ 5.5 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਸਮਾਪਤ ਹੋਈ। ਮੈਰਾਥਾਨ ਵਿਚ ਭਾਗ ਲੈਣ ਵਾਲੇ ਸਾਰੀ ਭਾਗੀਦਾਰਾਂ ਨੂੰ ਟੀ-ਸ਼ਰਟਾਂ ਤੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਜੇਤੂਆਂ ਨੂੰ 11 ਹਜ਼ਾਰ ਤਕ ਦੇ ਨਕਦ ਇਨਾਮ ਦਾ ਪ੍ਰਬੰਧ ਵੀ ਕੀਤਾ ਗਿਆ ਸੀ।