ਫਗਵਾੜਾ ’ਚ ਪੁੱਲ ’ਤੇ ਤਿੰਨ ਵਾਹਨਾਂ ਵਿਚਾਲੇ ਟੱਕਰ/ ਖਰਾਬ ਖੜ੍ਹੇ ਟੈਂਕਰ ਕਾਰਨ ਵਾਪਰਿਆ ਹਾਦਸਾ/ ਇਕ ਡਵਾਈਵਰ ਜ਼ਖਮੀ, ਪੁਲਿਸ ਕਰ ਰਹੀ ਕਾਰਵਾਈ

0
1

ਫਗਵਾੜਾ ਦੇ ਸ਼ੂਗਰ ਮਿੱਲ ਪਲ ’ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਖਰਾਬ ਖੜੇ ਟੈਂਕਰ ਨਾਲ ਤਿੰਨ ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ਵਿਚ ਇਕ ਡਰਾਈਵਰ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਰੋਡ ਤੇ ਜਾਮ ਲੱਗ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਪਾਸੇ ਕਰਵਾ ਕੇ ਆਵਾਜਾਈ ਚਾਲੂ ਕਰਵਾਈ। ਜਾਣਕਾਰੀ ਇੱਕ ਕੈਂਟਰ ਪਹਿਲਾਂ ਹੀ ਖਰਾਬ ਹਾਲਤ ਵਿੱਚ ਪੁਲ ‘ਤੇ ਖੜ੍ਹਾ ਸੀ ਕਿ ਪਿੱਛੇ ਤੋਂ ਆ ਰਿਹਾ ਇੱਕ ਟ੍ਰੇਲਰ ਕੈਂਟਰ ਨਾਲ ਟਕਰਾ ਗਿਆ। ਥੋੜ੍ਹੀ ਦੇਰ ਬਾਅਦ ਇੱਕ ਹੋਰ ਟਰੱਕ ਵੀ ਟ੍ਰੇਲਰ ਨਾਲ ਟਕਰਾ ਗਿਆ।
ਕੈਂਟਰ ਡਰਾਈਵਰ ਬਿੰਦਰ ਨੇ ਦੱਸਿਆ ਕਿ ਉਸਦੀ ਗੱਡੀ ਖਰਾਬ ਹੋਣ ਕਾਰਨ ਸੜਕ ਦੇ ਕਿਨਾਰੇ ਖੜ੍ਹੀ ਸੀ। ਇਸ ਦੌਰਾਨ, ਪਿੱਛੇ ਤੋਂ ਆ ਰਹੇ ਇੱਕ ਟ੍ਰੇਲਰ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਰੱਕ ਡਰਾਈਵਰ ਜ਼ਖਮੀ ਹੋ ਗਿਆ। ਟਰੱਕ ਡਰਾਈਵਰ ਹੁਸ਼ਿਆਰਪੁਰ ਤੋਂ ਝਾਰਖੰਡ ਦੇ ਰਾਂਚੀ ਜਾ ਰਿਹਾ ਸੀ। ਹਾਦਸੇ ਵਿੱਚ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀਸੀਆਰ ਕਰਮਚਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਡਰਾਈਵਰ ਜ਼ਖਮੀ ਹੋ ਗਿਆ ਹੈ, ਜਦੋਂ ਕਿ ਬਾਕੀ ਦੋ ਡਰਾਈਵਰ ਸੁਰੱਖਿਅਤ ਹਨ। ਪੁਲਿਸ ਨੇ ਫਸੇ ਹੋਏ ਟ੍ਰੇਲਰਾਂ ਨੂੰ ਸੜਕ ਤੋਂ ਹਟਾ ਦਿੱਤਾ ਅਤੇ ਆਵਾਜਾਈ ਬਹਾਲ ਕਰ ਦਿੱਤੀ। ਹਾਦਸੇ ਕਾਰਨ ਕੁਝ ਸਮੇਂ ਲਈ ਪੁਲ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

LEAVE A REPLY

Please enter your comment!
Please enter your name here