ਪੰਜਾਬ ਜਲੰਧਰ ’ਚ ਟਰੱਕਾਂ ਤੋਂ ਐਲਪੀਜੀ ਗੈਸ ਚੋਰੀ/ ਖਾਲੀ ਪਲਾਟ ’ਚ ਗੈਸ ਚੋਰੀ ਦੀ ਵੀਡੀਓ ਵਾਇਰਲ/ ਪੁਲਿਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਆਰੰਭੀ By admin - August 6, 2026 0 1 Facebook Twitter Pinterest WhatsApp ਜਲੰਧਰ ਦੇ ਸੂਚੀ ਪਿੰਡ ਵਿਖੇ ਦਿਨ-ਦਿਹਾੜੇ ਐਲਪੀਜੀ ਟੈਂਕਰਾਂ ਤੋਂ ਗੈਸ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦਿਨ-ਦਿਹਾੜੇ ਹੋ ਰਹੀ ਚੋਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਟੈਂਕਰਾਂ ਨੂੰ ਪਾਈਪ ਨਾਲ ਜੋੜ ਕੇ ਵਪਾਰਕ ਸਿਲੰਡਰ ਭਰੇ ਜਾ ਰਹੇ ਹਨ। ਇਹ ਕਾਰੋਬਾਰ ਪਠਾਨਕੋਟ ਚੌਕ ਦੇ ਨੇੜੇ ਇੱਕ ਖੁੱਲ੍ਹੇ ਪਲਾਟ ਵਿੱਚ ਕੀਤਾ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਗੈਸ ਚੋਰੀ ਨੂੰ ਰੋਕਣ ਲਈ ਕਾਰਵਾਈ ਦੀ ਬੇਨਤੀ ਕੀਤੀ ਗਈ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸੂਚੀ ਪਿੰਡ ਵਿੱਚ ਇੱਕ ਇੰਡੇਨ ਐਲਪੀਜੀ ਸਟੋਰੇਜ ਡਿਪੂ ਹੈ, ਜੋ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ ਵਿੱਚ ਗੈਸ ਸਪਲਾਈ ਕਰਦਾ ਹੈ। ਦੋਸ਼ ਹੈ ਕਿ ਡਿਪੂ ਛੱਡਣ ਤੋਂ ਬਾਅਦ, ਕੁਝ ਗੈਸ ਟੈਂਕਰ ਇੱਕ ਖਾਲੀ ਪਲਾਟ ਵਿੱਚ ਖੜ੍ਹੇ ਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਨੋਜ਼ਲ ਪਾਈਪਾਂ ਰਾਹੀਂ ਘਰੇਲੂ ਅਤੇ ਵਪਾਰਕ ਸਿਲੰਡਰਾਂ ਵਿੱਚ ਭਰਿਆ ਜਾਂਦਾ ਹੈ, ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।