ਪਟਿਆਲਾ ‘ਚ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ/ ਅਚਾਨਕ ਡਿੱਗੀ ਇਲੈਕਟ੍ਰੋਨਿਕ ਸ਼ੋਰੂਮ ਦੀ ਇਮਾਰਤ/ ਮਾਲਕ ਦਾ ਭਾਰੀ ਨੁਕਸਾਨ, ਜਾਨੀ ਹਾਨੀ ਤੋਂ ਬਚਾਅ

0
1

ਪਟਿਆਲਾ ਦੇ ਰਣਵੀਰ ਮਾਰਗ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਇਲੈਕਟ੍ਰੋਨਿਕ ਸ਼ੋਰੂਮ ਦੇ ਨਾਲ ਨਵੇਂ ਬਣ ਰਹੇ ਸ਼ੋਰੂਮ ਲਈ ਬੇਸਮੈਂਟ ਦੀ ਖੁਦਾਈ ਦੌਰਾਨ ਇਲੈਕਟ੍ਰੋਨਿਕ ਸ਼ੋਰੂਮ ਦੀ ਇਮਾਰਤ ਅਚਾਨਕ ਡਿੱਗ ਗਈ। ਇਸ ਹਾਦਸੇ ਵਿਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਸੋਅਰੂਮ ਮਾਲਕ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ। ਸ਼ੋਅਰੂਮ ਮਾਲਕ ਨੇ ਹੋਣ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।
ਸ਼ੋਰੂਮ ਦੇ ਮਾਲਕ ਮੁਤਾਬਕ ਨਾਲ ਲੱਗਦੀ ਜਗ੍ਹਾ ‘ਤੇ ਬੇਸਮੈਂਟ ਪੁੱਟੀ ਜਾ ਰਹੀ ਸੀ। ਉਨ੍ਹਾਂ ਵੱਲੋਂ ਬੇਸਮੈਂਟ ਦੀ ਖੁਦਾਈ ਕਰਨ ਵਾਲਿਆਂ ਨੂੰ ਕਥਿਤ ਤੌਰ ‘ਤੇ ਕਈ ਵਾਰ ਕਿਹਾ ਗਿਆ ਸੀ ਕਿ ਖੁਦਾਈ ਦੌਰਾਨ ਉਨ੍ਹਾਂ ਦੇ ਸ਼ੋਰੂਮ ਨੂੰ ਨੁਕਸਾਨ ਨਾ ਪਹੁੰਚੇ ਪਰ ਇਸੇ ਦੌਰਾਨ ਅਚਾਨਕ ਸ਼ੋਰੂਮ ਦੀ ਇਮਾਰਤ ਡਿੱਗ ਗਈ। ਮਾਲਕ ਨੇ ਦੱਸਿਆ ਕਿ ਜਦੋਂ ਉਹ ਸ਼ੋਰੂਮ ਦੇ ਅੰਦਰ ਮੌਜੂਦ ਸਨ ਤਾਂ ਉਨ੍ਹਾਂ ਨੂੰ ਅੰਦਰੋਂ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਦੇ ਹੀ ਉਹ ਤੁਰੰਤ ਬਾਹਰ ਨਿਕਲ ਆਏ। ਇਮਾਰਤ ਡਿੱਗਣ ਕਾਰਨ ਸ਼ੋਰੂਮ ਦਾ ਭਾਰੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਸ਼ੋਰੂਮ ਮਾਲਕ ਵੱਲੋਂ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਨੁਕਸਾਨ ਦੀ ਭਰਪਾਈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।

LEAVE A REPLY

Please enter your comment!
Please enter your name here