ਕਾਂਗਰਸੀ ਆਗੂ ਕਿੱਕੀ ਢਿੱਲੋਂ ਦੀ ਰਾਜਾ ਵੜਿੰਗ ਨੂੰ ਨਸੀਹਤ/ ਸਟੇਜਾਂ ਤੋਂ ਟਿਕਟਾਂ ਦੇ ਐਲਾਨ ਤੋਂ ਬਚਣ ਦੀ ਸਲਾਹ

0
1

 

ਸੀਨੀਅਰ ਕਾਂਗਰਸੀ ਆਗੂ ਕਿੱਕੀ ਢਿੱਲੋਂ ਨੇ ਸਟੇਜਾਂ ਤੋਂ ਟਿਕਟਾਂ ਬਾਰੇ ਦਿੱਤੇ ਜਾ ਰਹੇ ਬਿਆਨਾਂ ਨੂੰ ਲੈ ਕੇ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਨਸੀਹਤ ਦਿੱਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿੱਕੀ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਟੇਜ ਤੋਂ ਟਿਕਟਾਂ ਦੀ ਵੰਡ ਬਾਰੇ ਬਿਆਨ ਦੇਈ ਜਾ ਰਹੇ ਨੇ ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਲਈ 60 ਸੀਟਾਂ ਜਿੱਤਣਾ ਜ਼ਰੂਰੀ ਹੁੰਦਾ ਹੈ, ਇਸ ਲਈ ਜਿੱਤਣ ਦੀ ਹੈਸੀਅਤ ਵਾਲੇ ਉਮੀਦਵਾਰਾਂ ਨੂੰ ਪਾਰਟੀ ਵਿਚ ਥਾਂ ਦੇਣੀ ਪਵੇਗੀ। ਉਨ੍ਹਾਂ ਨੇ ਕਾਂਗਰਸ ਨੂੰ ਤੜਕਾ ਕਰਨ ਲਈ ਦੂਜੀਆਂ ਪਾਰਟੀਆਂ ਵਿਚੋਂ ਆਉਣ ਵਾਲੇ ਆਗੂਆਂ ਦਾ ਪਾਰਟੀ ਵਿਚ ਸਵਾਗਤ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਹ ਪਾਰਟੀ ਪਰਿਵਾਰ ਦੇ ਮੁਖੀ ਹਨ ਅਤੇ ਜੇਕਰ ਮੁਖੀ ਨੇ ਪਰਿਵਾਰ ਵਿੱਚ ਅਨੁਸ਼ਾਸਨ ਰੱਖਣਾ ਹੈ ਤਾਂ ਸਭ ਤੋਂ ਪਹਿਲਾਂ ਖੁਦ ਵੀ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ। ਕਿੱਕੀ ਢਿੱਲੋਂ ਨੇ ਕਿਹਾ ਕਿ ਉਹ ਪਿਛਲੇ 4-5 ਦਿਨਾਂ ਤੋਂ ਰਾਜਾ ਵੜਿੰਗ ਦੀਆਂ ਸਪੀਚਾਂ ਸੁਣ ਰਹੇ ਹਨ ਪਰ ਉਹ ਬੋਲਣ ਲੱਗੇ ਬਹੁਤ ਕੁੱਝ ਉਹ ਬੋਲ ਜਾਂਦੇ ਹਨ, ਜਿਸ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਨੇ ਬੋਲਦੇ ਸਮੇਂ ਸੰਕੋਚ ਵਿਚ ਰਹਿਮ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਟੇਜ ਤੋਂ ਇਹ ਨਹੀਂ ਕਹਿਣਾ ਚਾਹੀਦਾ ਕਿ ਕਿਸ ਨੂੰ ਟਿਕਟ ਮਿਲੇਗੀ ਜਾਂ ਕਿਸ ਨੂੰ ਨਹੀਂ, ਕਿਉਂਕਿ ਇਸ ਨਾਲ ਪਾਰਟੀ ਨੂੰ ਹੀ ਨੁਕਸਾਨ ਹੋ ਸਕਦਾ ਹੈ।
ਕਿੱਕੀ ਢਿੱਲੋਂ ਨੇ ਕਿਹਾ ਕਿ ਸਰਕਾਰ ਬਣਾਉਣ ਲਈ 60 ਸੀਟਾਂ ਜਿੱਤਣਾ ਜ਼ਰੂਰੀ ਹੈ ਅਤੇ ਟਿਕਟਾਂ ਉਨ੍ਹਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ ਜੋ ਜਿੱਤਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਘੁਬਾਇਆ ਸਾਹਿਬ ਅਤੇ ਜੀਤਮੁਹਿੰਦਰ ਬਾਰੇ ਰਾਜਾ ਵੜਿੰਗ ਦੇ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਟਿਕਟਾਂ ਦਿੱਤੀਆਂ ਗਈਆਂ ਸਨ ਤਾਂ ਉਹ ਫ਼ੈਸਲੇ ਸਹੀ ਮੰਨੇ ਗਏ ਸਨ, ਇਸ ਲਈ ਹੁਣ ਉਨ੍ਹਾਂ ਨੂੰ ਗਲਤ ਕਹਿਣਾ ਠੀਕ ਨਹੀਂ।

LEAVE A REPLY

Please enter your comment!
Please enter your name here