ਪੰਜਾਬ ਸਮਰਾਲਾ ’ਚ ਔਰਤਾਂ ਨੇ ਮਨਾਇਆ ਤੀਆ ਦਾ ਤਿਉਹਾਰ/ ਹਰਨਾਮ ਨਗਰ ਦੀਆਂ ਮਹਿਲਾਵਾਂ ਨੇ ਕੀਤੀ ਸ਼ਿਰਕਤ/ ਵਿਰਸੇ ਨੂੰ ਜੀਵਤ ਰੱਖਣ ਦਾ ਦਿੱਤਾ ਸੁਨੇਹਾ By admin - August 2, 2026 0 1 Facebook Twitter Pinterest WhatsApp ਸਮਰਾਲਾ ਦੇ ਹਰਨਾਮ ਨਗਰ ਦੀਆਂ ਮਹਿਲਾਵਾਂ ਵੱਲੋਂ ਪੰਜਾਬ ਦੇ ਰਵਾਇਤੀ ਤਿਉਹਾਰ ਤੀਆਂ ਨੂੰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਹਿਲਾਵਾਂ ਨੇ ਗਿੱਧਾ ਪਾਇਆ, ਬੋਲੀਆਂ ਪਾਈਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਪੰਜਾਬੀ ਵਿਰਸੇ ਨੂੰ ਜੀਵੰਤ ਰੱਖਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸਾਬਕਾ ਕੌਂਸਲਰ ਮੈਡਮ ਕਾਫੀ ਨੇ ਕਿਹਾ ਕਿ ਤੀਆਂ ਸਾਡੇ ਪੰਜਾਬ ਦਾ ਪੁਰਾਣਾ ਅਤੇ ਅਮੀਰ ਸੱਭਿਆਚਾਰ ਹੈ, ਜੋ ਆਪਸੀ ਪਿਆਰ, ਸਾਂਝ ਅਤੇ ਰਵਾਇਤਾਂ ਨੂੰ ਸੰਭਾਲਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਾ ਕੇ ਤਿਉਹਾਰ ਦਾ ਪੂਰਾ ਆਨੰਦ ਮਾਣਿਆ। ਤੀਆਂ ਦਾ ਤਿਉਹਾਰ ਸਾਵਣ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਪੰਜਾਬ ਦੀਆਂ ਪੁਰਾਤਨ ਸੱਭਿਆਚਾਰਕ ਰਵਾਇਤਾਂ ਵਿੱਚੋਂ ਇੱਕ ਹੈ।