ਪੰਜਾਬ ਤਰਨ ਤਾਰਨ ਦੇ ਮੁਰਾਦਪੁਰਾ ’ਚ ਨਸ਼ਾ ਤਸਕਰਾਂ ਦੀ ਫਾਇਰਿੰਗ/ ਇਕ ਪੁਲਿਸ ਕਾਂਸਟੇਬਲ ਤੇ ਗਲੀ ਚ ਖੇਡ ਰਹੀ ਬੱਚੀ ਜ਼ਖਮੀ/ ਮੁਲਜਮ ਮੌਕੇ ’ਤੋਂ ਫਰਾਰ, ਪੁਲਿਸ ਕਰ ਰਹੀ ਭਾਲ By admin - August 2, 2026 0 1 Facebook Twitter Pinterest WhatsApp ਤਰਨ ਤਾਰਨ ਦੇ ਮੁਰਾਦਪੁਰਾ ਇਲਾਕੇ ਅੰਦਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ ਹੋ ਗਈ। ਇਸੇ ਦੌਰਾਨ ਇਕ ਗੋਲੀ ਇੱਥੇ ਗਲੀ ਵਿਚ ਖੇਡ ਰਹੀ ਬੱਚੀ ਦੇ ਲੱਗ ਗਈ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨਾਲ ਵੀ ਮੁਲਜਮਾਂ ਦਾ ਮੁਕਾਬਲਾ ਹੋਇਆ ਹੈ। ਇਸ ਗੋਲੀਬਾਰੀ ਵਿਚ ਇਕ ਪੁਲਿਸ ਕਾਂਸਟੇਬਲ ਦੇ ਵੀ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚੇ ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਗੋਲੀਬਾਰੀ ਵਿਚ ਜ਼ਖਮੀ ਬੱਚੀ ਦੇ ਪੁਲਿਸ ਕਾਂਸਟੇਬਲ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਇਹ ਘਟਨਾ ਦੋ ਨਸ਼ਾ ਤਸਕਰਾਂ ਦੀ ਆਪਸੀ ਦੁਸ਼ਮਣੀ ਕਾਰਨ ਵਾਪਰੀ ਹੈ। ਦੋਵੇਂ ਧਿਰਾਂ ਨੇ ਮੁਰਾਦਪੁਰਾ ਦੀ ਅਨਾਜ ਮੰਡੀ ਵਿੱਚ ਸਮਾਂ ਨਿਰਧਾਰਤ ਕੀਤਾ ਜਿਸ ਦੇ ਚਲਦਿਆਂ ਸ਼ਾਮ 7:30 ਵਜੇ ਦੇ ਕਰੀਬ ਦੋਵੇਂ ਗਰੁੱਪ ਮੌਕੇ ਤੇ ਪਹੁੰਚੇ ਅਤੇ ਇੱਕ ਦੂਜੇ ਉਤੇ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ 12 ਤੋਂ 14 ਰਾਉਂਡ ਫਾਇਰਿੰਗ ਹੋਈ। ਇੱਕ ਗਰੁੱਪ ਦੇ ਮੈਂਬਰ ਅਨਾਜ ਮੰਡੀ ਤੋਂ ਕੁੰਭਕਰਨ ਚੌਕ ਵੱਲ ਭੱਜ ਗਏ ਜਦਕਿ ਦੂਜਾ ਗਰੁੱਪ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਗੋਲੀਆਂ ਚਲਾ ਰਿਹਾ ਸੀ, ਜਿਸ ਦੌਰਾਨ ਤਿੰਨ ਸਾਲ ਦੀ ਇੱਕ ਬੱਚੀ ਪੂਜਾ, ਜੋ ਗਲੀ ਵਿੱਚ ਖੇਡ ਰਹੀ ਸੀ, ਦੇ ਬਾਂਹ ਵਿੱਚ ਗੋਲੀ ਲੱਗ ਗਈ। ਸੂਚਨਾ ਮਿਲਣ ਤੇ, ਸਿਟੀ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਤਾਂ ਮੁਲਜਮਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿੱਚ ਹੈੱਡ ਕਾਂਸਟੇਬਲ ਭੁਪਿੰਦਰ ਸਿੰਘ ਅਤੇ ਇੱਕ ਨਸ਼ਾ ਤਸਕਰ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਸੁਰੇਂਦਰ ਲਾਂਬਾ, ਐਸਪੀ (ਆਈ) ਡਾ. ਰਿਪੁਤਨ ਸਿੰਘ, ਡੀਐਸਪੀ (ਸਿਟੀ) ਸੁਖਬੀਰ ਸਿੰਘ, ਸੀਆਈਏ ਸਟਾਫ ਇੰਚਾਰਜ ਰੁਪਿੰਦਰਪਾਲ ਸਿੰਘ ਅਤੇ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਮੌਕੇ ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।