ਗੁਰਦਾਸਪੁਰ ’ਚ ਪ੍ਰਤਾਪ ਬਾਜਵਾ ਦੀਆਂ ਮੁਸ਼ਕਲਾਂ ਵਧਣਾ ਤੈਅ/ ਆਪ ਆਗੂ ਵੱਲੋਂ ਮਾਨਹਾਨੀ ਕੇਸ ਦਾਇਰ ਕਰਨ ਦਾ ਐਲਾਨ/ ਹਲਕਾ ਇੰਚਾਰਜ ਮਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ

0
2

ਗੁਰਦਾਸਪੁਰ ਦੇ ਹਲਕਾ ਕਾਦੀਆਂ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਪਰੇ ਘਟਨਾਕ੍ਰਮ ਮਾਮਲੇ ’ਚ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਹਲਕਾ ਕਾਦੀਆਂ ਤੋਂ ਆਪ ਦੇ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਨੇ  ਪ੍ਰਤਾਪ ਸਿੰਘ ਬਾਜਵਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨ ਦਾ ਐਲਾਨ ਕੀਤਾ ਹੈ। ਮੀਡੀਆਂ ਨਾਲ ਗੱਲਬਾਤ ਦੌਰਾਨ  ਉਹਨਾਂ ਕਿਹਾ ਕਿ ਕਾਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਪ੍ਰਤਾਪ ਬਾਜਵਾ ਨੇ ਖੁਦ ਗੜਬੜੀ ਕੀਤੀ ਅਤੇ ਫਿਰ ਸਾਡੇ ਖਿਲਾਫ ਰਿੱਟ ਦਾਇਰ ਕਰ ਦਿੱਤੀ ਜੋ ਅਦਾਲਤ ਵਿਚ ਟਿੱਕ ਨਹੀਂ ਸਕੀ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸਖਤ ਰੁਖ ਅਪਨਾਉਣ ਬਾਅਦ ਬਾਜਵਾ ਦੇ ਵਕੀਲ ਨੇ ਭਾਵੇਂ ਕੇਸ ਵਾਪਸ ਲੈ ਲਿਆ ਹੈ ਪਰ ਇਨ੍ਹਾਂ ਨੇ ਝੂਠੇ ਇਲਜ਼ਾਮਾ ਤੇ ਦਸਤਾਵੇਜ਼ਾਂ ਸਹਾਰੇ ਰਿੱਟ ਦਾਇਰ ਕੀਤੀ ਸੀ, ਇਸ ਲਈ ਉਹ ਬਾਜਵਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨ ਜਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਨਗਰ ਕੌਂਸਲ ਬਣਾਉਣ ਸਮੇਂ ਪ੍ਰਤਾਪ ਸਿੰਘ ਬਾਜਵਾ ਨੇ ਖੁਦ ਬਦਮਾਸ਼ੀ ਕੀਤੀ ਸੀ ਅਤੇ ਸਾਡੇ ਖਿਲਾਫ ਆਪਣੇ ਨਾਮ ’ਤੇ ਮਾਨਯੋਗ ਹਾਈਕੋਰਟ ਵਿੱਚ ਰਿੱਟ ਪਾਈ ਸੀ ਪਰ ਹਾਈਕੋਰਟ ਵਿਚ ਦਾਇਰ ਕੀਤੀ ਰਿੱਟ ਵਿਚ ਪੇਸ਼ ਕੀਤੇ ਸਾਰੇ ਦਸਤਾਵੇਜ਼ ਝੂਠੇ ਹਨ, ਜਿਸ ਕਾਰਨ ਬਾਜਵਾ ਹੁਣ ਖੁਦ ਹੀ ਝੂਠ ਦੇ ਜਾਲ ਵਿੱਚ ਫਸ ਗਏ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਜੱਜ ਸਾਹਿਬ ਨੇ ਸਾਫ ਸ਼ਬਦਾਂ ਵਿੱਚ ਐਫੀਡੇਵਿਟ ਦੀ ਜਾਂਚ ਦੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਬਾਜਵਾ ਦੇ ਵਕੀਲ ਨੇ ਮਾਫੀ ਮੰਗ ਕੇ ਤੇ ਰਿਟ ਵਾਪਸ ਲੈ ਲਈ ਜੋ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਜਵਾ ਦੇ ਝੂਠ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਸੈਸ਼ਨ ਕੋਰਟ ਵਿੱਚ ਕਰਾਂਗੇ। ਦੱਸ ਦਈਏ ਕਿ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਪ੍ਰਤਾਪ ਬਾਜਵਾ ਨੇ ਦੋਸ਼ ਲਗਾਇਆ ਸੀ ਕਿ ਕਾਂਗਰਸ ਦਾ ਸਮਰਥਨ ਕਰਨ ਵਾਲੇ ਕੌਂਸਲਰਾਂ ਨੂੰ ਇੱਕ ਫੋਰਚੂਨਰ ਗੱਡੀ ਵਿੱਚ ਕਿਡਨੈਪ ਕਰ ਲਿਆ ਗਿਆ ਹੈ ਅਤੇ ਇਸੇ ਨੂੰ ਲੈ ਕੇ ਬਾਜਵਾ ਵੱਲੋਂ ਹਾਈਕੋਰਟ ਵਿੱਚ ਰਿਟ ਪਾਈ ਗਈ ਸੀ ਕਿ ਨਗਰ ਕੌਂਸਲ ਦੇ ਪ੍ਰਧਾਨ ਦਾ ਚੋਣ ਦੁਬਾਰਾ ਕੀਤੀ ਜਾਏ ਪਰ ਬਾਅਦ ਵਿੱਚ ਇੱਕ ਫੋਟੋ ਵਾਇਰਲ ਹੋਈ ਜਿਸ ਵਿੱਚ ਬਾਜਵਾ ਇਸ ਫੋਰਚੂਨਰ ਗੱਡੀ ਦੇ ਮਾਲਕ ਦੇ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਸਨ।

LEAVE A REPLY

Please enter your comment!
Please enter your name here