ਗੁਰਦਾਸਪੁਰ ’ਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ/ ਨੋਚ ਨੋਚ ਕੇ ਖਾਧੀ ਵੱਛੀ, ਦੋ ਹੋਰ ਨੂੰ ਕੀਤਾ ਜ਼ਖਮੀ/ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ

0
1

ਗੁਰਦਾਸਪੁਰ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦੇ ਆਤੰਕ ਦੀਆਂ ਘਟਨਾਵਾਂ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਪਿੰਡ ਭੁੱਲੇ ਚੱਕ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਰਾ ਕੁੱਤਿਆਂ ਨੇ ਇਕ ਵੱਛੀ ਨੂੰ ਨੋਚ ਨੋਚ ਕੇ ਮੌਤ ਤੇ ਘਾਟ ਉਤਾਰ ਦਿੱਤਾ ਜਦਕਿ ਦੋ ਹੋਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਸਥਾਨਕ ਵਾਸੀਆਂ ਮੁਤਾਬਕ ਆਵਾਰਾ ਕੁੱਤੇ ਐਨੇ ਖਤਰਨਾਕ ਹੋ ਚੁੱਕੇ ਹਨ ਅਤੇ ਕਿਸੇ ਨੂੰ ਵੀ ਨਿਸ਼ਾਨਾ ਬਣਾ ਲੈਂਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here