ਪੰਜਾਬ ਫਰੀਦਕੋਟ ’ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ/ 25 ਹਜ਼ਾਰ ਰਿਸ਼ਵਤ ਲੈਂਦੇ ਸੀਨੀਅਰ ਸਹਾਇਕ ਕਾਬੂ/ ਬੁਢਾਪਾ ਪੈਨਸ਼ਨ ਲਾਉਣ ਦੇ ਇਵਜ਼ ਮੰਗੀ ਸੀ ਰਿਸ਼ਵਤ By admin - July 25, 2026 0 1 Facebook Twitter Pinterest WhatsApp ਵਿਜੀਲੈਂਸ ਵਿਭਾਗ ਨੇ ਫਰੀਦਕੋਟ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਵਿਖੇ ਛਾਪੇਮਾਰੀ ਕਰ ਕੇ ਇਕ ਰਿਸ਼ਤਵਖੋਰ ਅਧਿਕਾਰੀ ਨੂੰ 25 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਫੜੇ ਗਏ ਮੁਲਜਮ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਜੋ ਉਕਤ ਦਫਤਰ ਵਿਖੇ ਸੀਨੀਅਰ ਸਹਾਇਕ ਵਜੋਂ ਤੈਨਾਤ ਸੀ। ਮੁਲਜਮ ਨੇ ਜੈਤੋ ਵਾਸੀ ਯੋਗੇਸ਼ ਬਾਂਸਲ ਤੋਂ ਉਸ ਦੇ ਪਿਤਾ ਦੀ ਬੁਢਾਪਾ ਪੈਨਸ਼ਨ ਮਾਮਲੇ ਵਿਚ ਰਿਸ਼ਵਤ ਮੰਗੀ ਸੀ। ਵਿਜੀਲੈਂਸ ਨੇ ਯੋਗੇਸ਼ ਬਾਂਸਲ ਦੀ ਸ਼ਿਕਾਇਤ ਤੇ ਜਾਲ ਵਿਛਾ ਕੇ ਕੁਲਵਿੰਦਰ ਸਿੰਘ ਨੂੰ 25 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਨੇ ਇਹ ਕਾਰਵਾਈ ਯੋਗੇਸ਼ ਬਾਂਸਲ ਸ਼੍ਰੀ ਪਵਨ ਕੁਮਾਰ ਵਾਸੀ ਨੇੜੇ ਰੈੱਡ ਰੋਜ਼ ਟੇਲਰ, ਬਿਸ਼ਨੰਦੀ ਬਜ਼ਾਰ, ਜੈਤੋ ਸ਼ਹਿਰ ਵੱਲੋਂ ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਅਧਾਰ ਉਤੇ ਕੀਤੀ ਹੈ। ਮੁਕੱਦਮਾ ਦੇ ਮੁੱਦਈ ਯੋਗੇਸ਼ ਬਾਂਸਲ ਦੀ ਮਾਤਾ ਕਿਰਨ ਗੁਪਤਾ ਜੀ ਨਗਰ ਕੌਂਸਲ ਜੈਤੋ ਤੋਂ ਕਰੀਬ 14 ਸਾਲ ਪਹਿਲਾਂ ਰਿਟਾਇਰ ਹੋ ਗਏ ਸਨ, ਜਿਹਨਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲ ਰਹੀ ਸੀ। ਮੁੱਦਈ ਦੀ ਮਾਤਾ ਦੀ ਮੌਤ ਮਾਰਚ 2026 ਵਿੱਚ ਹੋ ਗਈ ਸੀ। ਮੁੱਦਈ ਦੀ ਮਾਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਫੈਮਿਲੀ ਪੈਨਸ਼ਨ ਮੁੱਦਈ ਦੇ ਪਿਤਾ ਪਵਨ ਕੁਮਾਰ ਨੂੰ ਮਿਲਣ ਲੱਗ ਗਈ ਸੀ, ਮੁੱਦਈ ਦੇ ਪਿਤਾ ਜੀ ਜੂਨ—2025 ਤੋਂ ਬੁਢਾਪਾ ਪੈਨਸ਼ਨ 1500/— ਪ੍ਰਤੀ ਮਹੀਨਾ ਵੀ ਲੈ ਰਹੇ ਸਨ, ਇਸ ਲਈ ਮੁਦੱਈ ਵੱਲੋਂ ਮਿਤੀ 22.06.2026 ਨੂੰ ਆਪਣੇ ਪਿਤਾ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਬੰਦ ਕਰਵਾਉਣ ਲਈ ਲਿਖਤੀ ਦਰਖਾਸਤ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਫਰੀਦਕੋਟ ਵਿਖੇ ਕਾਊਂਟਰ ਤੇ ਜਮ੍ਹਾਂ ਕਰਵਾ ਦਿੱਤੀ ਗਈ ਸੀ। 16.07.2026 ਨੂੰ ਮੁਦੱਈ ਉਕਤ ਸਬੰਧੀ ਦੁਬਾਰਾ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਫਰੀਦਕੋਟ ਵਿਖੇ ਗਿਆ ਤਾਂ ਉੱਥੇ ਉਸਨੂੰ ਦਫਤਰ ਵਿੱਚ ਇੱਕ ਕ੍ਰਮਚਾਰੀ ਜ਼ੋ ਕੰਪਿਊਟਰ ਪਰ ਕੰਮ ਕਰ ਰਿਹਾ ਸੀ, ਮਿਲਿਆ ਜਿਸਨੂੰ ਮੁਦੱਈ ਵੱਲੋਂ ਉਕਤ ਸਬੰਧੀ ਗੱਲ ਦੱਸੀ ਤਾਂ ਉਸਨੇ ਕਿਹਾ ਕਿ ਤੁਹਾਡੇ ਪਿਤਾ ਵੱਲੋਂ ਮਾਤਾ ਦੀ ਮੋਤ ਤੋਂ ਬਾਅਦ ਹਾਸਿਲ ਕੀਤੀ 4 ਮਹੀਨੇ ਦੀ ਬੁਢਾਪਾ ਪੈਨਸ਼ਨ ਦੀ ਰਕਮ ਨੂੰ ਡਰਾਫਟ ਰਾਹੀ ਜਮ੍ਹਾਂ ਕਰਵਾ ਦਿਓ। ਇਸ ਤੋਂ ਬਾਅਦ ਮੁਦੱਈ ਅਗਲੇ ਦਿਨ ਆਪਣੇ ਦੋਸਤ ਨੂੰ ਨਾਲ ਲੈ ਕੇ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਫਰੀਦਕੋਟ ਵਿਖੇ ਗਏ ਤਾਂ ਉੱਥੇ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਮਿਲਿਆ ਜਿਸ ਨੇ ਮੁਦੱਈ ਦੇ ਪਿਤਾ ਦੀ ਪੈਨਸ਼ਨ ਬੰਦ ਕਰਨ ਬਦਲੇ 30,000/—ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਦਾ ਸੌਦਾ 25 ਹਜ਼ਾਰ ਤੈਅ ਹੋਇਆ। ਤਫਤੀਸ਼ੀ ਅਫਸਰ ਸੋਹਣ ਸਿੰਘ, ਉਪਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਨੇ ਉਕਤ ਮੁਕੱਦਮਾ ਦਰਜ ਰਜਿਸਟਰਡ ਕਰਵਾ ਕੇ ਦੋਸ਼ੀ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ, ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਫਰੀਦਕੋਟ ਨੂੰ ਮੁਦੱਈ ਪਾਸੋਂ 25,000 ਰੁਪਏ ਰਿਸ਼ਵਤ ਹਾਸਲ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਰੰਗੇ ਹੱਥੀ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।