ਗੁਰਦਾਸਪੁਰ ਦੇ ਸੱਕੀ ਕਿਰਨ ਨਾਲੇ ‘ਚ ਹੜ੍ਹ ਦਾ ਖਤਰਾ/ ਡੇਅਰੀਵਾਲ ਕਿਰਨ ਨੇੜੇ ਟੁੱਟਣ ਕਿਨਾਰੇ ਪਹੁੰਚਿਆ ਪੁਲ/ ਲੋਕਾਂ ’ਚ ਸਹਿਮ, ਨਾਲੇ ਦੀ ਸਫਾਈ ਨਾ ਹੋਣ ਦੇ ਇਲਜ਼ਾਮ

0
2

 

ਪਿਛਲੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਕਈ ਇਲਾਕਿਆਂ ਅੰਦਰ ਹੜ੍ਹਾਂ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਅਜਿਹੇ ਹੀ ਹਾਲਾਤ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੀ ਬਣਦੇ ਜਾ ਰਹੇ ਹਨ, ਜਿੱਥੇ ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ। ਖਾਸ ਕਰ ਕੇ ਇੱਥੋਂ ਗੁਜ਼ਰਤੇ ਸੱਕੀ ਕਿਰਨ ਨਾਲੇ ਵਿਚ ਪਾਣੀ ਦੀ ਵਧੀ ਆਮਦ ਕਾਰਨ ਪਿੰਡ ਡੇਅਰੀਵਾਲ ਕਿਰਨ ਨੇੜੇ ਬਣੇ ਪੁਲ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਸਥਾਨਕ ਵਾਸੀਆਂ ਨੇ ਇਸ ਸਭ ਲਈ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਸੱਕੀ ਕਿਰਨ ਨਾਲੇ ਦੀ ਲੋੜੀਂਦੀ ਸਫਾਈ ਨਹੀਂ ਹੋਈ ਜਿਸ ਦੇ ਚਲਦਿਆਂ ਇਹ ਹਾਲਾਤ ਬਣੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਾਲ ਆਏ ਹੜ੍ਹਾ ਦੌਰਾਨ ਵੀ ਇਸ ਨਾਲੇ ਕਾਰਨ ਵੱਡੀ ਤਬਾਹੀ ਹੋਈ ਸੀ। ਇਸ ਇਸ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਪਿੰਡ ਡੇਅਰੀਵਾਲ ਨੇ ਇਸ ਨਾਲੇ ਉਪਰ ਬਣੇ ਪੁਲ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਪਿੰਡ ਡੇਅਰੀ ਵਾਲ ਕਿਰਨ ਅਤੇ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਵਾਲ ਪਿੰਡ ਦੇ ਵਾਸੀ ਤੇ ਕਿਸਾਨ ਆਗੂ ਬਲਵਿੰਦਰ ਸਿੰਘ, ਰਸ਼ਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸੱਕੀ ਨਾਲੇ ਦੇ ਪਾਣੀ ਨਾਲ ਪੁਲ ਅਤੇ ਸੜਕ ਨੂੰ ਲੱਗੇ ਖੋਰੇ ਵਾਲੀ ਥਾਂ ਤੇ ਮਿੱਟੀ ਦੀਆ ਬੋਰੀਆਂ ਲਗਾਈਆਂ ਗਈਆਂ ਹਨ। ਬਰਸਾਤੀ ਮੌਸਮ ਦੌਰਾਨ ਇਸ ਨਾਲੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਉਹਨਾਂ ਕਿਹਾ ਕਿ ਇਸ ਸੱਕੀ ਕਿਰਨ ਨਾਲੇ ਦੀ ਸਫਾਈ ਨਾ ਹੋਣ ਕਾਰਨ ਪਾਣੀ ਨਾਲ ਰੁੜ ਕੇ ਆਈ ਜਲ ਖੁੰਭੀ ਅਤੇ ਹੋਰ ਬੂਟੀਆਂ ਡੇਅਰੀ ਵਾਲ ਪਿੰਡ ਦੇ ਬਾਹਰਵਾਰ ਸ਼ੱਕੀ ਕਿਰਨ ਨਾਲੇ ਦੇ ਪੁਲ ਹੇਠਾਂ ਫਸਣ ਅਤੇ ਪਾਣੀ ਦੀ ਡਾਫ ਲੱਗਣ ਕਰਕੇ ਪੁਲ ਦੇ ਨੇੜੇ ਸੜਕ ਨੂੰ ਪਾਣੀ ਢਾਹ ਲਾ ਰਿਹਾ ਹੈ ।

LEAVE A REPLY

Please enter your comment!
Please enter your name here