ਪੰਜਾਬ ਪਟਿਆਲਾ ਦੇ ਘਨੌਰ ‘ਚ ਨੌਜਵਾਨ ‘ਤੇ ਚਾਕੂ ਨਾਲ ਹਮਲਾ/ ਮੋਟਰ ਸਾਇਕਲ ’ਤੇ ਜਾਂਦੇ ਨੂੰ ਬਣਾਇਆ ਨਿਸ਼ਾਨਾ/ ਪੁਲਿਸ ਨੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦਾ ਦਿੱਤਾ ਭਰੋਸਾ By admin - July 24, 2026 0 1 Facebook Twitter Pinterest WhatsApp ਪਟਿਆਲਾ ਦੇ ਘਨੌਰ ਹਲਕੇ ਵਿੱਚ ਇੱਕ ਨੌਜਵਾਨ ‘ਤੇ ਚਾਕੂ ਨਾਲ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਹੁਸਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਘਰ ਛੱਡ ਕੇ ਮੋਟਰਸਾਈਕਲ ‘ਤੇ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਕਾਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਦੇ ਬਿਲਕੁਲ ਨੇੜੇ ਤੋਂ ਤੇਜ਼ੀ ਨਾਲ ਕੱਟ ਮਾਰਿਆ। ਜਦੋਂ ਉਸ ਨੇ ਕਾਰ ਚਾਲਕ ਨੂੰ ਹੌਲੀ ਗੱਡੀ ਚਲਾਉਣ ਲਈ ਕਿਹਾ ਤਾਂ ਕਾਰ ਵਿਚ ਸਵਾਰ 3 ਜਣਿਆਂ ਨੇ ਪਹਿਲਾਂ ਝਗੜਾ ਕੀਤਾ ਅਤੇ ਫਿਰ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਨੂੰ ਸਰੀਰ ‘ਤੇ ਕਈ ਚਾਕੂ ਲੱਗੇ, ਜਿਸ ਕਾਰਨ ਉਸ ਦਾ ਆਪਰੇਸ਼ਨ ਕਰਨਾ ਪਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਨੇ ਦੱਸਿਆ ਕਿ ਘਟਨਾ ਨੂੰ 9–10 ਦਿਨ ਤੋਂ ਵੱਧ ਸਮਾਂ ਹੋ ਚੁੱਕਾ ਹੈ। ਉਸ ਨੇ ਕਾਰ ਦੀ ਤਸਵੀਰ ਅਤੇ ਨੰਬਰ ਵੀ ਪੁਲਿਸ ਨੂੰ ਦਿੱਤਾ ਹੈ ਅਤੇ ਕਥਿਤ ਦੋਸ਼ੀਆਂ ਦੀ ਪਛਾਣ ਵੀ ਹੋ ਚੁੱਕੀ ਹੈ, ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਮਾਮਲੇ ‘ਤੇ ਐਸਐਚਓ ਘਨੌਰ ਗੁਰਮੁਖ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦਾ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਹੁਸਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਘਨੌਰ ਵਿੱਚ ਐਫਆਈਆਰ ਨੰਬਰ 64 ਮਿਤੀ 12 ਜੁਲਾਈ 2026 ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਵਾਹਨ ਅਤੇ ਕਥਿਤ ਦੋਸ਼ੀਆਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।