ਹੜ੍ਹ ਰੋਕੂ ਪ੍ਰਬੰਧਾਂ ਬਾਰੇ ਮੰਤਰੀ ਖੁੱਡੀਆਂ ਦਾ ਬਿਆਨ/ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਦਾ ਕੀਤਾ ਦਾਅਵਾ/ ਬਿਜਲੀ ਕੱਟਾਂ ਤੋਂ ਛੇਤੀ ਨਿਜ਼ਾਤ ਦਿਵਾਉਣ ਦਾ ਭਰੋਸਾ

0
1

ਖੇਤੀਬਾੜੀ ਮੰਤਰੀ ਗੁਰਮੀਤ  ਸਿੰਘ ਖੁੱਡੀਆ  ਵੱਲੋਂ ਅੱਜ ਆਪਣੇ ਹਲਕਾ  ਲੰਬੀ ਵਿਖੇ ਨਵ ਨਿਯੁਕਤ  43 ਦੇ ਕਰੀਬ  ਆਂਗਨਵਾੜੀ  ਵਰਕਰ ਅਤੇ  ਹੈਲਪਰਾ ਨੂੰ  ਨਿਯੁਕਤੀ ਪੱਤਰ ਵੰਡੇ ਗਏ l ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾ ਨੂੰ ਰੋਕਣ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ। ਲੱਗ ਰਹੇ ਬਿਜਲੀ ਕੱਟਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਬਿਜਲੀ ਕੱਟ ਤਕਨੀਕੀ ਨੁਕਸ ਕਾਰਨ ਲੱਗੇ ਹੋ ਸਕਦੇ ਹਨ, ਜਿਨ੍ਹਾਂ ਨੂੰ ਛੇਤੀ ਦਰੁਸਤ ਕਰ ਦਿੱਤਾ ਜਾਵੇਗਾ।  ਮਾਵਾਂ ਧੀਆਂ ਸਤਿਕਾਰ  ਯੋਜਨਾ  ਨੂੰ ਲੈ ਕੇ ਦਾਇਰ ਰਿੱਟ ਪਟੀਸ਼ਨ ਬਾਰੇ ਉਨ੍ਹਾਂ ਕਿਹਾ ਕਿ ਮਾਵਾਂ  ਧੀਆਂ ਨੂੰ ਪੈਸੇ ਦੀ ਜ਼ਰੂਰਤ  ਹੈ ਪਰ ਮੁਲਾਜ਼ਮਾਂ ਦਾ ਵੀ ਖਿਆਲ ਰਖਿਆ ਜਾਵੇਗਾ।

LEAVE A REPLY

Please enter your comment!
Please enter your name here