ਪੰਜਾਬ ਲੁਧਿਆਣਾ ’ਚ ਡਾਕਟਰ ਨਾਲ ਦਿਨ ਦਿਹਾੜੇ ਲੁੱਟ/ ਪਿਸਟਲ ਦਿਖਾ ਕੇ ਨਕਦੀ ਤੇ ਅੰਗੂਠੀ ਲੈ ਕੇ ਫਰਾਰ/ ਮਰੀਜ਼ ਬਣ ਕੇ ਆਏ ਸੀ ਲੁਟੇਰੇ By admin - July 23, 2026 0 1 Facebook Twitter Pinterest WhatsApp ਲੁਧਿਆਣਾ ਦੇ ਜਗਰਾਉ ਸਥਿਤ ਮਸ਼ਹੂਰ ਨਿੱਜੀ ਕਲੀਨਿਕ ਵਿਚ ਵੱਡੀ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਡਾ. ਵਿਜੇ ਚੋਪੜਾ ਦੇ ਕਲੀਨਿਕ ਵਿਚ ਮਰੀਜ਼ ਬਣ ਕੇ ਆਏ 6 ਲੁਟੇਰਿਆਂ ਨੇ ਰਿਵਾਲਵਰ ਤਾਣ ਕੇ ਢਾਈ ਲੱਖ ਰੁਪਏ ਨਕਦੀ, ਡਾਲਰ ਅਤੇ ਇਕ ਮੋਬਾਈਲ ਫੋਨ ਤੇ ਸੋਨੇ ਦੀ ਅੰਗੂਠੀ ਲੈ ਕੇ ਫਰਾਰ ਹੋ ਗਏ। ਇਹ ਲੁਟੇਰੇ ਮਰੀਜ਼ ਬਣ ਕੇ ਆਏ ਸਨ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਸੀ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਚਾਰ ਲੁਟੇਰੇ ਭੱਜਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ। ਇਸ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਡਾ. ਚੋਪੜਾ ਨੇ ਕਿਹਾ ਕਿ ਛੇ ਲੁਟੇਰੇ ਕੱਲ੍ਹ ਰਾਤ ਮਰੀਜ਼ਾਂ ਦੇ ਭੇਸ ਵਿੱਚ ਆਏ, ਆਪਣਾ ਚੈੱਕਅਪ ਕਰਵਾਇਆ ਅਤੇ ਚਲੇ ਗਏ। ਜਾਣਕਾਰੀ ਅਨੁਸਾਰ ਜਗਰਾਉਂ ਦੇ ਅੱਡਾ ਰਾਏਕੋਟ ਤੋਂ ਫਲੀਗੇਟ ਰੋਡ ਨੂੰ ਜਾਂਦੇ ਰਾਹ ‘ਤੇ ਸਥਿਤ ਚੋਪੜਾ ਹਸਪਤਾਲ ‘ਚ ਮਰੀਜ਼ ਬਣ ਕੇ ਆਏ ਇੱਕ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਡਾਕਟਰ ਨੂੰ ਉਸ ਦੇ ਕੈਬਨ ਵਿੱਚ ਹੀ ਘੇਰ ਲਿਆ ਅਤੇ ਪਿਸਤੌਲ ਦੀ ਨੋਕ ‘ਤੇ ਕੁੱਟਮਾਰ ਕਰਨ ਲੱਗੇ। ਹਾਲਾਂਕਿ ਡਾਕਟਰ ਨੇ ਉਹਨਾਂ ਦਾ ਜੰਮ ਕੇ ਵਿਰੋਧ ਕੀਤਾ। ਉਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਹਸਪਤਾਲ ਵਿੱਚ ਡਾਕਟਰ ਦੇ ਦਰਾਜ ਅਤੇ ਜੇਬਾਂ ਵਿੱਚੋਂ ਕਰੀਬ 2 ਲੱਖ ਰੁਪਏ ਦੀ ਨਗਦੀ ਅਤੇ ਉਨਾਂ ਦੇ ਹੱਥ ਵਿੱਚ ਪਾਈ ਮੁੰਦਰੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਇਹ ਲੁਟੇਰੇ ਡਾਕਟਰ ਦੇ ਹਸਪਤਾਲ ਦੇ ਪਿੱਛੇ ਬਣੇ ਘਰ ਵਿੱਚ ਵੀ ਦਾਖਲ ਹੋਏ ਅਤੇ ਉਹਨਾਂ ਦੀ ਪਤਨੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਪੈਣ ਕਾਰਨ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਪੁਲਿਸ ਫੋਰਸ ਪੁੱਜੀ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜਮਾਂ ਨੂੰ ਟਰੇਸ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।