ਫਰੀਦਕੋਟ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ/ ਢਿੱਲਵਾਂ ਕਲਾਂ ਨੇੜੇ ਭੇਦਭਰੀ ਹਾਲਤ ’ਚ ਮਿਲੀ ਸੀ ਲਾਸ਼/ ਪੁਲਿਸ ਨੇ ਕੁੱਝ ਘੰਟਿਆਂ ਅੰਦਰ ਕੀਤੇ ਮੁਲਜ਼ਮ

0
1

ਫਰੀਦਕੋਟ ਪੁਲਿਸ ਨੇ ਢਿੱਲਵਾਂ ਕਲਾਂ ਵਿਖੇ ਨੈਸ਼ਨਲ ਹਾਈਵੇ ਉੱਪਰ ਹੋਏ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਘਟਨਾ ਤੋਂ ਮਹਿਜ ਕੁੱਝ ਘੰਟਿਆਂ ਅੰਦਰ ਵਾਰਦਾਤ ਵਿਚ ਸ਼ਾਮਲ ਮੁਲਜ਼ਮਾਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਲਿਆ ਹੈ। ਪੁਲਿਸ ਦੀ ਜਾਂਚ ਮੁਤਾਬਕ ਇਹ ਕਤਲ ਅਣਖ ਦੀ ਖਾਤਰ ਕੀਤਾ ਗਿਆ ਸੀ। ਮ੍ਰਿਤਕ ਦੀ ਪਛਾਣ ਮਹਿਕਪ੍ਰੀਤ ਵਾਸੀ ਪਿੰਡ ਬੁਰਜ ਹਰੀਕੇ ਵਜੋਂ ਹੋਈ ਹੈ। ਮ੍ਰਿਤਕ ਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਜਾ ਕੇ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਦੇ ਚਲਦਿਆਂ ਕਤਲ ਦੀ ਘਟਨਾ ਅੰਜ਼ਾਮ ਦਿੱਤੀ ਗਈ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਕੱਲ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ 54 ਤੇ ਪਿੰਡ ਢਿੱਲਵਾਂ ਕੋਲ ਇੱਕ ਲੜਕੀ ਦੀ ਲਾਸ਼ ਮਿਲੀ ਹੈ। ਜਦੋਂ ਮੁਢਲੇ ਤੌਰ ਤੇ ਉਹਨਾਂ ਵੱਲੋਂ ਜਾਂਚ ਕੀਤੀ ਗਈ ਤਾਂ ਪਹਿਲੀ ਨਜ਼ਰ ਵਿੱਚ ਇਹ ਬਲਾਇੰਡ ਕਤਲ ਨਜ਼ਰ ਆਇਆ ਪਰ ਜਿਉਂ ਜਿਉਂ ਇਸ ਦੀ ਤਫ਼ਸ਼ੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਮਰਨ ਵਾਲੀ ਲੜਕੀ ਨੇ ਆਪਣੇ ਮਾਪਿਆਂ ਦੀ ਮਰਜ਼ੀ ਤੋਂ ਉਲਟ ਪਿੰਡ ਦੇ ਮੁੰਡੇ ਜਗਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਉਸਦੇ ਮਾਤਾ ਪਿਤਾ ਉਸ ਤੋਂ ਖਫਾ ਹੋ ਗਏ।
ਵਿਆਹ ਤੋਂ ਬਾਅਦ ਦੋਨੋਂ ਪਤੀ ਪਤਨੀ ਤਲਵੰਡੀ ਸਾਬੋ ਰਹਿਣ ਲੱਗ ਪਏ ਪਰ ਕੱਲ ਉਹ ਢਿਲਵਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਦ ਆਪਣੇ ਮੋਟਰਸਾਈਕਲ ਤੇ ਆ ਰਹੇ ਸਨ ਤਾਂ ਇਸ ਦੀ ਭਣਕ ਉਸਦੇ ਪਿਤਾ ਵਕੀਲ ਸਿੰਘ ਨੂੰ ਲੱਗ ਗਈ ਜਿਸ ਵੱਲੋਂ ਆਪਣੇ ਦੋ ਭਰਾਵਾਂ ਅਤੇ ਇੱਕ ਭਤੀਜੇ ਸਮੇਤ ਇੱਕ ਵਿਅਕਤੀ ਹੋਰ ਨੂੰ ਨਾਲ ਲੈ ਕੇ ਉਹਨਾਂ ਦਾ ਰਸਤਾ ਰੋਕਿਆ ਅਤੇ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮਹਿਕਪ੍ਰੀਤ ਅਤੇ ਉਸਦੇ ਪਤੀ ਜਗਦੀਪ ਸਿੰਘ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਜਗਦੀਪ ਸਿੰਘ ਭੱਜਣ ਵਿੱਚ ਸਫਲ ਹੋ ਗਿਆ ਜਦਕਿ ਮਹਿਕਪ੍ਰੀਤ ਨੂੰ ਕਾਬੂ ਕਰਕੇ ਉਸ ਦੇ ਪਿਤਾ ਵੱਲੋਂ ਚਾਕੂਆਂ ਨਾਲ ਉਸਦੇ ਪੇਟ ਤੇ ਵਾਰ ਕਰਕੇ ਉਸ ਨੂੰ ਬੇਦਰਦੀ ਨਾਲ ਮੌਤ ਦੀ ਨੀਂਦ ਸਵਾ ਦਿੱਤਾ ਅਤੇ ਲਾਸ਼ ਨੂੰ ਖੇਤਾਂ ਚ ਹੀ ਸੁੱਟ ਫਰਾਰ ਹੋ ਗਏ।
ਜਾਂਚ ਦੌਰਾਨ ਸਾਰੇ ਤੱਥ ਸਾਹਮਣੇ ਆਣ ਤੋਂ ਬਾਅਦ ਪੁਲਿਸ ਵੱਲੋਂ ਹੁਣ ਲੜਕੀ ਦੇ ਪਿਤਾ ਵਕੀਲ ਸਿੰਘ ਤੋਂ ਇਲਾਵਾ ਉਸਦਾ ਚਾਚਾ ਅਤੇ ਇੱਕ ਤਾਇਆ ਅਤੇ ਇੱਕ ਚਚੇਰੇ ਭਰਾ ਤੋਂ ਬਿਨਾਂ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਮੌਤ ਤੋਂ ਪਹਿਲਾਂ ਲੜਕੀ ਗਰਭਵਤੀ ਸੀ ਪਰ ਫਿਲਹਾਲ ਪੁਲਿਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਜੇਕਰ ਲੜਕੀ ਗਰਭਵਤੀ ਹੋਈ ਤਾਂ ਦੋਸ਼ੀਆਂ ਖਿਲਾਫ ਦਰਜ ਮਾਮਲੇ ਵਿੱਚ ਹੋਰ ਧਰਾਵਾਂ ਦਾ ਵਾਧਾ ਹੋ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ ਪੰਜਾਂ ਦੋਸ਼ੀਆਂ ਨੂੰ ਅੱਜ ਅਦਾਲਤ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾ ਰਿਹਾ ਹੈ ਅਤੇ ਇਸ ਸਾਜਿਸ਼ ਨੂੰ ਕਿਸ ਤਰੀਕੇ ਨਾਲ ਘੜਿਆ ਗਿਆ ਤੇ ਕਿਵੇਂ ਅੰਜਾਮ ਦਿੱਤਾ ਗਿਆ ਇਸ ਸਬੰਧੀ ਸਾਰੀ ਜਾਣਕਾਰੀ ਉਹਨਾਂ ਤੋਂ ਹਾਸਿਲ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਵੀ ਸਾਹਮਣੇ ਤਾਂ ਉਸ ਦੇ ਖਿਲਾਫ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here