ਪੰਜਾਬ ਤਰਨ ਤਾਰਨ ’ਚ ਵਿਆਹ ਦੇ ਨਾਮ ’ਤੇ ਠੱਗੀ/ ਵਿਆਹ ਦਾ ਲਾਰਾ ਲਾ ਕੇ ਮੁਕਰੀ ਲਾੜੀ/ ਨੌਜਵਾਨ ਨੇ ਡੇਢ ਲੱਖ ਠੱਗਣ ਦੇ ਲਾਏ ਇਲਜ਼ਾਮ By admin - July 23, 2026 0 1 Facebook Twitter Pinterest WhatsApp ਤਰਨ ਤਰਨ ਦੇ ਭੱਗੂਪੁਰ ਵਿਖੇ ਇਕ ਨੌਜਵਾਨ ਨਾਲ ਵਿਆਹ ਦੇ ਨਾਮ ਤੇ ਠੱਗੀ ਵੱਜਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੇ ਦੱਸਣ ਮੁਤਾਬਕ ਉਸ ਦੀ ਇਸਟਾਗਰਾਮ ’ਤੇ ਇਕ ਕੁੜੀ ਨਾਲ ਮੁਲਾਕਾਤ ਹੋਈ ਸੀ, ਜਿਸ ਨੇ ਵਿਆਹ ਦਾ ਲਾਰਾ ਲਾ ਕੇ ਪੈਸਿਆਂ ਦੀ ਮੰਗ ਕੀਤੀ ਜੋ ਉਸ ਨੇ ਆਨਲਾਈਨ ਕੁੜੀ ਦੇ ਖਾਤੇ ਵਿਚ ਪਾ ਦਿੱਤੇ। ਬਾਅਦ ਵਿਚ ਉਸ ਨੂੰ ਵਿਆਹ ਕਰਵਾਉ ਲਈ ਫਿਰੋਜਪੁਰ ਬੁਲਾਇਆ ਗਿਆ। ਜਦੋਂ ਉਹ ਫਿਰੋਜਪੁਰ ਪਹੁੰਚੇ ਤਾਂ ਕੁੜੀ ਨੇ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ, ਜਿਸ ਦੇ ਚਲਦਿਆਂ ਨੌਜਵਾਨ ਨੂੰ ਬਿਨਾਂ ਕਰਵਾਏ ਵਾਪਸ ਪਰਤਣਾ ਪਿਆ ਹੈ।