ਪੰਜਾਬ ਮੰਡੀ ਗੋਬਿੰਦਗੜ੍ਹ ਵਾਸੀਆਂ ਦੀ ਨਸ਼ੇੜੀਆਂ ਖਿਲਾਫ਼ ਸਖਤੀ/ ਨੌਜਵਾਨਾਂ ਨੇ ਨਸ਼ਈਆਂ ਨੂੰ ਫੜ ਕੇ ਚਾੜ੍ਹਿਆ ਕੁਟਾਪਾ/ ਦੂਰ ਦੂਰ ਤੋਂ ਨਸ਼ਾ ਕਰਨ ਪਹੁੰਚਦੇ ਸੀ ਨਸ਼ਈ By admin - July 22, 2026 0 1 Facebook Twitter Pinterest WhatsApp ਮੰਡੀ ਗੋਬਿੰਦਗੜ੍ਹ ਦੇ ਬੱਸ ਸਟੈਂਡ ਇਲਾਕੇ ਅੰਦਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸਥਾਨਕ ਵਾਸੀਆਂ ਨੇ ਨਸ਼ਈ ਕਿਸਮ ਦੇ ਲੋਕਾਂ ਨੂੰ ਫੜ ਕੇ ਕੁਟਾਪਾ ਚਾੜ੍ਹ ਦਿੱਤੀ। ਇਸ ਕਾਰਵਾਈ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਇਲਾਕੇ ਅੰਦਰ ਕੁੱਝ ਹੀ ਦਿਨਾਂ ਅੰਦਰ 9 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਦੁਖੀ ਹੋ ਕੇ ਇਲਾਕੇ ਨਾਲ ਸਬੰਧਤ ਨੌਜਵਾਨਾਂ ਨੇ ਦੂਰ ਦੂਰ ਤੋਂ ਆਉਂਦੇ ਨਸ਼ਈ ਕਿਸਮ ਦੇ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਇਸੇ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਨਸ਼ੇ ਖਰੀਦਣ ਲਈ ਆਉਣ ਵਾਲਿਆਂ ਨਾਲ ਕੁਟਮਾਰ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਇਲਾਕੇ ਦੇ ਨੌਜਵਾਨ ਬਾਹਰੋਂ ਆਏ ਵਾਲੇ ਸ਼ੱਕੀ ਨਸ਼ਈਆਂ ਖਿਲਾਫ ਕਾਰਵਾਈ ਕਰਦੇ ਦਿਖਾਈ ਦੇ ਰਹੇ ਹਨ। ਕੁੱਟਮਾਰ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਸੀ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ। ਨਸ਼ਾ ਲੈਣ ਦੇ ਲਈ ਆਸ ਪਾਸ ਦੇ ਏਰੀਏ ਤੋਂ ਵੀ ਬਹੁਤ ਨੌਜਵਾਨ ਆਉਂਦੇ ਹਨ ਜਿਸ ਕਰਕੇ ਉਹਨਾਂ ਦੇ ਮਹੱਲੇ ਦਾ ਨਾਂ ਵੀ ਬਦਨਾਮ ਹੁੰਦਾ ਹੈ ਜਿਸ ਕਾਰਨ ਉਹਨਾਂ ਵੱਲੋਂ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਦੇ ਖਿਲਾਫ ਇੱਕ ਟੀਮ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ 20 ਦਿਨਾਂ ਦੇ ਵਿੱਚ 9 ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਹਨ ਇਸ ਕਰਕੇ ਨਸ਼ੇ ਨੂੰ ਖਤਮ ਕਰਨ ਦੇ ਲਈ ਉਹ ਅਜਿਹਾ ਕਰ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਨਾਂ ਦੀ ਮੌਤ ਨਾ ਹੋਵੇ ਉਹਨਾਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰੀ ਉੱਥੇ ਹੀ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹਨਾਂ ਨੂੰ ਇਸ ਮੁਹਿੰਮ ਤੋਂ ਨਾ ਰੋਕਿਆ ਜਾਵੇ ਉਹ ਆਪਣੇ ਮਹੱਲੇ ਦੇ ਵਿੱਚੋਂ ਖੁਦ ਹੀ ਨਸ਼ਾ ਖਤਮ ਕਰ ਸਕਦੇ ਹਨ ਇਸ ਲਈ ਉਹਨਾਂ ਦਾ ਸਹਿਯੋਗ ਦਿੱਤਾ ਜਾਵੇ।