ਪੰਜਾਬ ਫਾਜਿਲਕਾ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਹਰਾ ਕਤਲ/ ਭਰਾ-ਭੈਣ ਤੇ ਭਾਬੀ ’ਤੇ ਚੜਾਇਆ ਟਰੈਕਟਰ/ ਦੋ ਜਣਿਆਂ ਦੀ ਹੋਈ ਮੌਤ, ਪੁਲਿਸ ਕਰ ਰਹੀ ਜਾਂਚ By admin - July 22, 2026 0 2 Facebook Twitter Pinterest WhatsApp ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ ਕਾਰਨ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਰਿਸ਼ਤੇ ਵਿਚ ਦੇਵਰ-ਭਾਬੀ ਦੱਸੇ ਜਾ ਰਹੇ ਹਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਦੋਵੇਂ ਧਿਰਾਂ ਵਿੱਚ ਲੰਬੇ ਸਮੇਂ ਤੋਂ ਜ਼ਮੀਨ ਦੀ ਹੱਦਬੰਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਨੂੰ ਲੈ ਕੇ ਇਕ ਧਿਰ ਵੱਲੋਂ ਝੋਨੇ ਦੀ ਫਸਲ ਵਾਹੀ ਜਾ ਰਹੀ ਸੀ, ਜਿਸ ਦਾ ਦੇਵਰ ਭਾਬੀ ਵੱਲੋਂ ਵਿਰੋਧ ਕੀਤਾ ਗਿਆ ਪਰ ਝੋਨਾ ਵਾਹ ਰਹੇ ਸਖਸ਼ ਨੇ ਦੋਵਾਂ ਨੂੰ ਟਰੈਕਟਰ ਚੜ੍ਹਾ ਕੇ ਕੁਚਲ ਦਿੱਤਾ। ਮ੍ਰਿਤਕ ਰਾਜ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਭਰਾ ਚਿਮਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਉਨ੍ਹਾਂ ਦੀ ਕਰੀਬ ਡੇਢ ਏਕੜ ਜ਼ਮੀਨ ਹੈ, ਜਿਸ ਦੇ ਨਾਲ ਹਰਭਜਨ ਸਿੰਘ ਦੀ ਜ਼ਮੀਨ ਲੱਗਦੀ ਹੈ। ਦੋਵਾਂ ਧਿਰਾਂ ਵਿਚਾਲੇ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪਰਿਵਾਰ ਦਾ ਆਰੋਪ ਹੈ ਕਿ ਮੰਗਲਵਾਰ ਨੂੰ ਦੂਜੇ ਪੱਖ ਦੇ ਲੋਕ ਜ਼ਬਰਦਸਤੀ ਉਨ੍ਹਾਂ ਦੀ ਜ਼ਮੀਨ ਵਿੱਚ ਦਾਖ਼ਲ ਹੋ ਗਏ ਅਤੇ ਟਰੈਕਟਰ ਚਲਾ ਕੇ ਝੋਨੇ ਦੀ ਖੜ੍ਹੀ ਫ਼ਸਲ ਨੂੰ ਤਬਾਹ ਕਰ ਦਿੱਤਾ। ਜਦੋਂ ਰਾਜ ਸਿੰਘ ਅਤੇ ਉਨ੍ਹਾਂ ਦੀ ਭਾਬੀ ਮਾਇਆ ਬਾਈ ਨੇ ਇਸ ਦਾ ਵਿਰੋਧ ਕੀਤਾ ਤਾਂ ਆਰੋਪੀਆਂ ਨੇ ਉਨ੍ਹਾਂ ਉੱਪਰ ਹੀ ਟਰੈਕਟਰ ਚੜ੍ਹਾ ਦਿੱਤਾ। ਮਾਇਆ ਬਾਈ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਰਾਜ ਸਿੰਘ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਝੜਪ ਦੌਰਾਨ ਰਾਜ ਸਿੰਘ ਦੀ ਰਿਸ਼ਤੇਦਾਰ ਸਵਰਨੋ ਬਾਈ ਦੀ ਬਾਂਹ ਟੁੱਟ ਗਈ, ਜਿਸ ਦਾ ਇਲਾਜ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਦੂਜੇ ਪੱਖ ਦਾ ਮੁਖੀ ਹਰਭਜਨ ਸਿੰਘ ਵੀ ਇਸ ਝਗੜੇ ਵਿੱਚ ਜ਼ਖ਼ਮੀ ਹੋਇਆ ਹੈ ਅਤੇ ਉਹ ਵੀ ਹਸਪਤਾਲ ਵਿੱਚ ਦਾਖ਼ਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ।