ਪੰਜਾਬ ਹਲਕਾ ਇੰਚਾਰਜ ਰਮਨ ਬਹਿਲ ਨੇ ਸ਼ੁਰੂ ਕਰਵਾਏ ਵਿਕਾਸ ਕੰਮ/ ਡਿਫੈਂਸ ਰੋਡ ਦੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ/ 1.71 ਕਰੋੜ ਨਾਲ ਡਿਫੈਂਸ ਰੋਡ ਦਾ ਹੋਵੇਗਾ ਵਿਕਾਸ By admin - July 22, 2026 0 2 Facebook Twitter Pinterest WhatsApp ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਵਲੋਂ ਆਪਣੇ ਹਲਕੇ ਅੰਦਰ ਲਗਾਤਾਰ ਸਰਬਪੱਖੀ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਅੱਜ 1.71 ਕਰੋੜ ਰੁਪਏ ਦੀ ਲਾਗਤ ਨਾਲ ਡਿਫੈਂਸ ਰੋਡ ਦੇ ਹੋਣ ਵਾਲੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਤਹਿਤ ਬਾਈਪਾਸ ਹਰਦੋਬਥਵਾਲਾ ਤੋਂ ਸਰਕਾਰੀ ਕਾਲਜ ਗੁਰਦਾਸਪੁਰ ਵਾਇਆ ਬਥਵਾਲਾ ਸੁੱਖਾ ਤੱਕ ਸੜਕ ਬਣਾਉਣ ਦੇ ਵਿਕਾਸ ਕਾਰਜ ਕੀਤੇ ਜਾਣੇ ਹਨ। ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਇਸ ਰੋਡ ਦਾ ਕੰਮ ਮੁਕੰਮਲ ਹੋਣ ਨਾਲ ਗੁਰਦਾਸਪੁਰ ਆਉਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਲਿੰਕ ਸੜਕ ਦੀ ਲੰਬਾਈ 3.16 ਕਿ.ਮੀ ਹੈ ਅਤੇ ਇਸ ਨੂੰ 10 ਫੁੱਟ ਤੋਂ 16 ਫੁੱਟ ਚੋੜਾ ਕੀਤਾ ਜਾਣਾ ਹੈ ਅਤੇ ਇਸ ਉਪਰ 171.15 ਲੱਖ ਖਰਚਾ ਆਉਣ ਦੀ ਅਨੁਮਾਨ ਹੈ। ਇਹ ਲਿੰਕ ਸੜਕ ਡਿਫੈਂਸ ਬਾਈਪਾਸ ਰੋਡ ਅਤੇ ਗੁਰਦਾਸਪੁਰ ਸਰਕਾਰੀ ਕਾਲਜ ਰੋਡ ਨੂੰ ਆਪਸ ਵਿੱਚ ਜੋੜੇਗੀ ਤੇ ਸ਼ੋਰਟੇਜ ਰੂਟ ਵਜੋ ਕੰਮ ਕਰੇਗੀ। ਇਸ ਰੋਡ ਦੇ ਬਣਨ ਨਾਲ ਜਿੱਥੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਗੁਰਦਾਸਪੁਰ ਲਿਜਾਣ ਵਿਚ ਸੌਖ ਹੋਵੇਗੀ ਉੱਥੇ ਹੀ ਗੁਰਦਾਸਪੁਰ ਦੇ ਸਕੂਲਾਂ, ਕਾਲਜਾਂ ਆਉਣ ਵਾਲੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੀ ਗੁਰਦਾਸਪੁਰ ਆਉਣ ਜਾਣ ਦੀ ਸੌਖ ਹੋ ਜਾਵੇਗੀ।