ਪੰਜਾਬ ਡੇਰਾ ਬਾਬਾ ਨਾਨਕ ’ਚ ਲਾਪਤਾ ਸਖਸ਼ ਦੀ ਲਾਸ਼ ਬਰਾਮਦ/ ਰਜਬਾਹਾ ਉਦੋਵਾਲੀ ’ਚ ਬਰਾਮਦ ਹੋਈ ਲਾਸ਼/ 5 ਦਿਨ ਪਹਿਲਾਂ ਘਰੋਂ ਲਾਪਤਾ ਹੋਇਆ ਸੀ ਸੁਰਜੀਤ ਸਿੰਘ By admin - July 19, 2026 0 3 Facebook Twitter Pinterest WhatsApp ਡੇਰਾ ਬਾਬਾ ਨਾਨਕ ਦੇ ਰਜਬਾਹਾ ਉਦੋਵਾਲੀ ਵਿਚੋਂ 45 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ ਗੋਰਾ ਵਾਸੀ ਪਿੰਡ ਕੋਟ ਖਜ਼ਾਨਾ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਮ੍ਰਿਤਕ ਘਰੋਂ ਪੰਜ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਰਿਪੋਰਟ ਪੁਲਿਸ ਕੋਲ ਲਖਵਾਈ ਗਈ ਸੀ। ਪਰਿਵਾਰ ਨੇ ਕਤਲ ਦੀ ਸ਼ੰਕਾ ਜਾਹਰ ਕੀਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਨੇ ਲਾਸ਼ ਨਹਿਰ ਚੋਂ ਕਢਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਸਿੰਘ ਗੋਰਾ ਕਰੀਬ ਪੰਜ ਦਿਨਾਂ ਤੋਂ ਲਾਪਤਾ ਪਤਾ ਸੀ ਉਹਨਾਂ ਵੱਲੋਂ ਮਿਤੀ 17 ਜੁਲਾਈ ਗੁਮਸ਼ੁਦਾ ਹੋਣ ਦੀ ਸਬੰਧਤ ਥਾਣਾ ਅਲੀਵਾਲ ਵਿਖੇ ਪੁਲੀਸ ਰਿਪੋਟ ਕਰਵਾਈ ਗਈ ਸੀ ਤੇ ਲੱਭਣ ਲਈ ਵੱਖ ਵੱਖ ਥਾਵਾਂ ਤੇ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਨਜਦੀਕ ਪਿੰਡ ਪੱਡਾ ਨਹਿਰ ਚੋਂ ਮਿਲੀ ਹੈ। ਪਰਿਵਾਰਿਕ ਵੱਲੋਂ ਸੁਰਜੀਤ ਸਿੰਘ ਗੋਰਾ ਦਾ ਕਤਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇੰਨਸਾਫ਼ ਦੀ ਗੁਹਾਰ ਲਗਾਈ ਗਈ। ਉਧਰ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਵੱਲੋਂ ਪਰਿਵਾਰਿਕ ਤੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਅਗਲੇਰੀ ਕਾਰਵਾਈ ਆਰੰਭੀ ਗਈ।