ਪੰਜਾਬ ਕੋਟਕਪੂਰਾ ’ਚ ਬੀਐਸਐ ਜਵਾਨ ਦਾ ਅੰਤਮ ਸੰਸਕਾਰ/ ਪੱਛਮੀ ਬੰਗਾਲ ’ਚ ਡਿਊਟੀ ਦੌਰਾਨ ਹੋਈ ਸ਼ਹੀਦੀ/ ਪਰਿਵਾਰ ਤੇ ਲੋਕਾਂ ਨੇ ਨਮ-ਅੱਖਾਂ ਨੇ ਦਿੱਤੀ ਅੰਤਮ ਵਿਦਾਈ By admin - July 16, 2026 0 1 Facebook Twitter Pinterest WhatsApp ਪੱਛਮੀ ਬੰਗਾਲ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਬੀਐਸਐਫ ਦੇ ਸਬ ਇੰਸਪੈਕਟਰ ਬਲਬੀਰ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਸ਼ਹਿਰ ਕੋਟਕਪੂਰਾ ਦੇ ਢਿੱਲੋਂ ਕਾਲੋਨੀ ਵਿਖੇ ਅੰਤਮ ਵਿਦਾਈ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੀਐਸਐਫ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਸ਼ਹੀਦ ਬਲਬੀਰ ਸਿੰਘ ਦੀ ਮਿਰਤਕ ਦੇਹ ਜੱਦੀ ਘਰ ਲਿਆਂਦਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਦਰਸ਼ਨ ਕੀਤੇ। ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਕਾਲਜ ਕੋਟਕਪੁਰਾ ਨੇੜੇ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ ਕੀਤਾ ਗਿਆ। ਇਸ ਮੌਕੇ ਬੀਐਸਐਫ ਦੇ ਜਵਾਨਾਂ ਵੱਲੋਂ ਹਥਿਆਰ ਉਲਟਾ ਕੇ ਅਤੇ ਸਲਾਮੀ ਦੇ ਕੇ ਆਪਣੇ ਸਾਥੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਸੰਸਕਾਰ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਬੀਐਸਐਫ ਦੇ ਕਮਾਂਡੈਂਟ ਅਮਿਤਾਭ ਵਾਜਪਾਈ ਨੇ ਦੱਸਿਆ ਕਿ ਸਬ-ਇੰਸਪੈਕਟਰ ਬਲਬੀਰ ਸਿੰਘ 57 ਬਟਾਲੀਅਨ ਬੀਐਸਐਫ ਵਿੱਚ ਤਾਇਨਾਤ ਸਨ। ਉਹ ਸਿਲੀਗੁੜੀ ਵਿੱਚ ਰਾਤ ਸਮੇਂ ਸਰਹੱਦ ‘ਤੇ ਡਿਊਟੀ ਨਿਭਾ ਰਹੇ ਸਨ, ਜਦੋਂ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਹ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਨੇ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਯਕੀਨੀ ਬਣਾਇਆ ਜਾਵੇਗਾ। ਦੇਸ਼ ਦੀ ਸੁਰੱਖਿਆ ਲਈ ਦਿੱਤੀ ਇਸ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼ਹੀਦ ਬਲਬੀਰ ਸਿੰਘ ਨੂੰ ਪੂਰਾ ਇਲਾਕਾ ਨਮ ਅੱਖਾਂ ਨਾਲ ਅੰਤਿਮ ਵਿਦਾਈ ਦੇ ਰਿਹਾ ਹੈ।