ਪੰਜਾਬ ਪਟਿਆਲਾ ਪੁਲਿਸ ਵੱਲੋਂ ਹਥਿਆਰ ਤਸਕਰੀ ਦਾ ਪਰਦਾਫਾਸ਼/ ਗਰੋਹ ਦੇ ਚਾਰ ਮੈਂਬਰ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ/ 15 ਪਿਸਟਲ, 50 ਕਾਰਤੂਸ ਬਰਾਮਦ By admin - July 13, 2026 0 1 Facebook Twitter Pinterest WhatsApp ਪਟਿਆਲਾ ਪੁਲਿਸ ਨੇ ਅੰਤਰ ਰਾਸ਼ਟਰੀ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 4 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 15 ਪਿਸਤੌਲ ਅਤੇ 50 ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਹੁਸ਼ਿਆਰਪੁਰ, ਇਕ ਜਲੰਧਰ ਅਤੇ ਇੱਕ ਯੂਪੀ ਦਾ ਰਹਿਣ ਵਾਲਾ ਹੈ। ਘੱਟ ਉਮਰ ਦੇ ਇਹ ਮੁਲਜ਼ਮ ਫਲਿਪ ਕਾਰਡ ਕੰਪਨੀ ਨਾਲ ਮਿਲਦੀ-ਜੁਲਦੀ ਵਰਦੀ ਪਹਿਣ ਕੇ ਹਥਿਆਰਾਂ ਦੀ ਸਪਲਾਈ ਕਰਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਖੱਤਰੀ ਗੈਂਗ ਨਾਲ ਸੰਬਧਿਤ 4 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐੱਸਐੱਸਪੀ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਇਹ ਐਪ ਨਾਲ ਜੁੜੇ ਸੀ। ਇਹਨਾਂ ਨੌਜਵਾਨਾਂ ਨੂੰ ਜਿਸ ਤਰ੍ਹਾਂ ਨਿਰਦੇਸ਼ ਦਿੱਤਾ ਜਾਂਦਾ ਸੀ ਉਸ ਪ੍ਰਕਾਰ ਨਾਲ ਇਹ ਜਾ ਕੇ ਉਥੋਂ ਪਾਰਸਲ ਚੁੱਕ ਕੇ ਸਪਲਾਈ ਕਰਦੇ ਸਨ।