ਪੰਜਾਬ ਭਾਜਪਾ ਆਗੂ ਲਾਲਪੁਰਾ ਦੀ ਰਵਨੀਤ ਬਿੱਟੂ ਨੂੰ ਨਸੀਹਤ/ ਫਿਲਮ ਬਾਰੇ ਸੋਚ ਸਮਝ ਕੇ ਬਿਆਨ ਦੇਣ ਦੀ ਸਲਾਹ/ ਕਿਹਾ, ਲਾਸ਼ਾਂ ਦਾ ਡਾਟਾ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਲੈ ਲੈਣ ਬਿੱਟੂ By admin - July 13, 2026 0 1 Facebook Twitter Pinterest WhatsApp ਸੀਨੀਅਰ ਭਾਜਪਾ ਆਗੂ ਤੇ ਸਾਬਕਾ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਫਿਲਮ ਸਤਲੁਜ ਬਾਰੇ ਜ਼ਾਬਤੇ ਵਿਚ ਰਹਿ ਕੇ ਬਿਆਨਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਲਾਲਪੁਰਾ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਬਾਰੇ, ਜਿਸ ਬਾਰੇ ਪੰਜਾਬ ਦੇ ਹਿੱਤਾਂ ਮੁਤਾਬਕ ਗੱਲ ਕਰਨੀ ਚਾਹੀਦੀ ਹੈ। ਰਵਨੀਤ ਬਿੱਟੂ ਵੱਲੋਂ ਲਾਸ਼ਾਂ ਦਾ ਡਾਟਾ ਮੰਗਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਜਿਹੜਾ ਡਾਟਾ ਬਿੱਟੂ ਮੰਗ ਰਹੇ ਹਨ, ਉਹ ਕੋਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲੋਂ ਲੈ ਲੈਣ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮੋਜੂਦਾ ਸਮੇਂ ਵਿੱਚ ਪੰਜਾਬ ਨੂੰ ਮੱਲਮ ਲਾਉਣ ਦੀ ਜ਼ਰੂਰਤ ਹੈ ਤੇ ਇਹ ਮੱਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਫਿਲਮ ਤੇ ਪਾਬੰਦੀ ਸਰਕਾਰ ਨੇ ਨਹੀਂ ਬਲਕਿ ਸੈਂਸਰ ਬੋਰਡ ਤੇ ਹੋਰ ਸੰਸਥਾਵਾਂ ਨੇ ਲਾਈ ਹੈ। ਇਸ ਲਈ ਸੈਸਰ ਬੋਰਡ ਨੇ ਫਿਲਮ ਵਿਚ ਜੋ ਕੱਟ ਲਗਾਏ ਸਨ, ਫ਼ਿਲਮ ਨਿਰਮਾਤਾ ਨੂੰ ਉਹ ਨਿਯਮ ਮੰਨਣੇ ਚਾਹੀਦੇ ਹਨ।