ਪੰਜਾਬ ਬਠਿੰਡਾ ਦੇ ਪਿੰਡ ਨੰਗਲਾ ਦੇ ਲੋਕ ਪਾਣੀ ਨੂੰ ਤਰਸੇ/ ਟੈਂਕੀਆਂ ਸਹਾਰੇ ਦਿਨ ਕੱਟੀ ਲਈ ਮਜ਼ਬੂਰ/ ਨਹਿਰੀ ਪਾਣੀ ’ਤੇ ਨਿਰਭਰ ਹਨ ਪਿੰਡ ਵਾਸੀ By admin - July 12, 2026 0 1 Facebook Twitter Pinterest WhatsApp ਬਠਿੰਡਾ ਅਧੀਨ ਆਉਂਦੇ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਾਸੀ ਇੰਨੀਂ ਦਿਨੀਂ ਪਾਣੀ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਧਰਤੀ ਹੇਠਲਾਂ ਪਾਣੀ ਖਰਾਬ ਹੋਣ ਦੇ ਚਲਦਿਆਂ ਪਿੰਡ ਵਾਸੀ ਨਹਿਰੀ ਪਾਣੀ ਦੇ ਨਿਰਭਰ ਹਨ ਪਰ ਕਾਫੀ ਦਿਨਾਂ ਤੋਂ ਨਹਿਰ ਬੰਦ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਦੇ ਹੱਕ ਵਿਚ ਨਿਤਰੇ ਭਾਜਪਾ ਆਗੂਆਂ ਨੇ ਲੋਕਾਂ ਨੂੰ ਪਾਣੀ ਦੀਆਂ ਟੈਂਕੀਆਂ ਦੀ ਸੇਵਾ ਕੀਤੀ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਾਣੀ ਦੀ ਸਮੱਸਿਆ ਛੇਤੀ ਹੱਲ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਭਾਵੇਂ ਕਿ ਕੁਝ ਪਹਾੜੀ ਖੇਤਰਾਂ ਤੋਂ ਇਲਾਵਾ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਫੀ ਵਰਖਾ ਹੋਈ ਹੈ ਪਰ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਅਜੇ ਤੱਕ ਮੀਂਹ ਤੋਂ ਸੱਖਣਾ ਹੀ ਹ, ਜਿਸ ਕਾਰਨ ਅੰਤਾਂ ਦੀ ਰਹੀ ਗਰਮੀ ਨੇ ਬਿਨਾਂ ਪਾਣੀ ਤੋਂ ਰਹਿ ਰਹੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਭਾਖੜਾ ਨਹਿਰ ਵਿਚੋਂ ਪਾਣੀ ਸਪਲਾਈ ਹੁੰਦਾ ਸੀ ਪਰ ਨਹਿਰ ਵਿਚ ਪਾਣੀ ਨਾ ਹੋਣ ਦੇ ਚਲਦਿਆਂ ਉਨ੍ਹਾਂ ਦਾ ਪਿੰਡ ਵਿਚ ਪਾਣੀ ਦੀ ਭਾਰੀ ਕਿੱਲਤ ਹੈ। ਪਿੰਡ ਦੇ ਭਾਜਪਾ ਆਗੂਆਂ ਨੇ ਦੱਸਿਆ ਕਿ ਪਾਣੀ ਦੀ ਕਿੱਲਤ ਦਾ ਪਤਾ ਲੱਗਣ ਬਾਅਦ ਸੀਨੀਅਰ ਆਗੂਆਂ ਦੇ ਕਹਿਣ ਉਤੇ ਪਾਣੀ ਦੀਆਂ ਟੈਂਕੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਧਰ ਪਿੰਡ ਵਾਸੀਆਂ ਨੇ ਇਸ ਉਪਰਾਲੇ ਲਈ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ ਹੈ।