ਮਾਛੀਵਾੜਾ ਸਾਹਿਬ ਵਿਖੇ ਫੂਡ ਕੈਫੇ ਦੀ ਕਰਤੂਤ/ ਪੀਜ਼ੇ ’ਚ ਜਿਊਦੀ ਸੁੰਡੀ ਨਿਕਲਣ ਦੇ ਇਲਜ਼ਾਮ/ ਸਿਹਤ ਵਿਭਾਗ ਨੇ ਸੈਂਪਲ ਭਰ ਕੇ ਜਾਂਚ ਆਰੰਭੀ

0
1

ਮਾਛੀਵਾੜਾ ਸਾਹਿਬ ਅੰਦਰ ਸਥਿਤ ਇਕ ਫਾਸਟ ਫੂਡ ਦੀ ਦੁਕਾਨ ਉਤੇ ਪੀਜੇ ਵਿਚੋਂ ਜਿਊਦੀ ਸੁੰਡੀ ਨਿਕਲਣ ਦੀ ਖਬਰ ਸਾਹਮਣੇ ਆਈ ਹੈ। ਨੇੜਲੇ ਹੇਡੋਂ ਬੇਟ ਵਾਸੀ ਵਿਸ਼ਾਲ ਦੇ ਦੱਸਣ ਮੁਤਾਬਕ ਉਸਨੇ ਸਥਾਨਕ ਹੰਗਰੀ ਪੁਆਇਟ ਤੇ ਪੀਜ਼ਾ ਆਰਡਰ ਕੀਤੀ ਸੀ ਅਤੇ ਜਦੋਂ ਤਿਆਰ ਪੀਜਾ ਪਰੋਸਿਆ ਗਿਆ ਤਾਂ ਉਸ ਉਤੇ ਜਿਊਦੀ ਸੁੰਡੀ ਘੁੰਮ ਰਹੀ ਸੀ। ਵਿਸ਼ਾਲ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਸਥਾਨਕ ਸਿਹਤ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਸੈਂਪਲ ਭਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਾਹਕ ਵਿਸ਼ਾਲ ਦੇ ਦੱਸਣ ਮੁਤਾਬਕ ਪਹਿਲਾਂ ਇਸ ਦੀ ਸ਼ਿਕਾਇਤ  ਦੁਕਾਨ ਦੇ ਮੈਨੇਜਰ ਕੋਲ ਕੀਤੀ ਪਰ ਉਸ ਨੇ ਪੀਜ਼ਾ ਬਦਲਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ। ਸਿਹਤ ਵਿਭਾਗ ਦੇ ਐਸਐਮਓ ਡਾ. ਲਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਇਕ ਟੀਮ ਨੂੰ ਹੰਗਰੀ ਪੁਆਇੰਟ ਦਾ ਨਿਰੀਖਣ ਕਰਨ ਲਈ ਭੇਜਿਆ ਅਤੇ ਕਈ ਕਮੀਆਂ ਪਾਈਆਂ ਗਈਆਂ ਹਨ।
ਸਿਹਤ ਵਿਭਾਗ ਦੇਡਾ. ਦਵਿੰਦਰ ਨੇ ਖੁਲਾਸਾ ਕੀਤਾ ਕਿ ਫੂਡ ਕੈਫੇ ਵਿੱਚ ਅਸਲ ਵਿੱਚ ਕਮੀਆਂ ਵੇਖੀਆਂ ਗਈਆਂ ਸਨ, ਅਤੇ ਮੈਨੇਜਰ ਨੇ ਪੀਜ਼ਾ ਵਿੱਚ ਕੀੜਾ ਲੱਭਣ ਦੀ ਗੱਲ ਸਵੀਕਾਰ ਕੀਤੀ। ਮੌਕੇ ਤੇ ਪਹੁੰਚੇ ਨਗਰ ਕੌਂਸਲ ਇੰਸਪੈਕਟਰ ਭੁਪਿੰਦਰ ਸਿੰਘ ਦੇ ਦੱਸਣ ਮੁਤੂਕ ਕੈਫੇ ਦਾ ਚੱਲਾਨ ਕੀਤਾ ਗਿਆ ਹੈ। ਸਿਹਤ ਵਿਭਾਗ ਅਧਿਕਾਰੀਆਂ ਨੇ ਲੋਕਾਂ ਨੂੰ ਬਾਹਰੋਂ ਖਾਣ ਦੀ ਥਾਂ ਘਰ ਦੀਆਂ ਬਣੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਹੈ।

LEAVE A REPLY

Please enter your comment!
Please enter your name here