ਫਰੀਦਕੋਟ ਦੀ ਸਫਾਈ ਵਿਵਸਥਾ ’ਤੇ ਸਿਆਸਤ ਗਰਮਾਈ/ ਅਕਾਲੀ ਆਗੂ ਬੰਟੀ ਰੋਮਾਣਾ ਨੇ ਸ਼ਹਿਰ ਦਾ ਕੀਤਾ ਦੌਰਾ/ ਪ੍ਰਸ਼ਾਸਨ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੇ ਇਲਜ਼ਾਮ

0
1

ਫਰੀਦਕੋਟ ਸ਼ਹਿਰ ਦੀ ਸਫਾਈ ਵਿਵਸਥਾ ਉਤੇ ਸਿਆਸਤ ਗਰਮਾ ਗਈ ਹੈ। ਅਕਾਲੀ ਆਗੂ ਬੰਟੀ ਰੋਮਾਣਾ ਨੇ ਸ਼ਹਿਰ ਦਾ ਦੌਰਾ ਕਰ ਕੇ ਸਫਾਈ ਵਿਵਸਥਾ ਦਾ ਜਾਇਜਾ ਲਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਸਫਾਈ ਕਰਮਚਾਰੀ ਹੜਤਾਲ ਉਤੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦੀ ਚੋਣ ਦੌਰਾਨ ਧੋਨ ਤੇ ਗੋਡਾ ਰੱਖ ਕੇ ਸਫਾਈ ਕਰਨ ਦਾ ਦਾਅਵੇ ਕੀਤੇ ਜਾ ਰਹੇ ਨੇ ਜੋ ਸੱਤਾਧਾਰੀ ਧਿਰ ਦੇ ਹੰਕਾਰ ਦੀ ਨਿਸ਼ਾਨੀ ਹੈ। ਉਨ੍ਹਾਂ ਸਰਕਾਰ ਤੋਂ ਸਫਾਈ ਵਿਵਸਥਾ ਤੁਰੰਤ ਠੀਕ ਕਰਨ ਦੀ ਮੰਗ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਨੇ ਕਿਹਾ ਕਿ ਸ਼ਹਿਰ ਚ ਸਫਾਈ ਪ੍ਰਬੰਧਾਂ ਨੂੰ ਲੈਕੇ ਇਸ ਮਾੜੇ ਹਾਲ ਕਦੀਂ ਕਿਸੇ ਸਰਕਾਰ ਚ ਨਹੀਂ ਹੋਏ ਕਿਉਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਖਤਮ ਕਰਵਾਉਣ ਚ ਸਰਕਾਰ ਅਸਫਲ ਰਹੀ ਜਿਸ ਨਾਲ ਸਾਰੇ ਸ਼ਹਿਰ ਅੰਦਰ ਗੰਦਗੀ ਅਤੇ ਕੁੜੇ ਦੇ ਢੇਰ ਲੱਗਣ ਕਾਰਨ ਸ਼ਹਿਰ ਕੂੜੇ ਦਾ ਡੰਪ ਬਣ ਚੁੱਕਾ ਹੈ। ਉਤੋਂ ਬਾਰਿਸ਼ਾਂ ਦੇ ਮੌਸਮ ਨਾਲ ਕਈ ਘਾਤਕ ਬਿਮਾਰੀਆਂ ਫੈਲ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਫਾਈ ਕਰਮਚਾਰੀ ਹੜਤਾਲ ਤੇ ਹਨ ਤਾਂ ਸਰਕਾਰ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਕਿਸੇ ਹਿਰ ਸੰਸਥਾ ਨਾਲ ਗੱਲਬਾਤ ਕਰ ਸਫਾਈ ਪ੍ਰਬੰਧ ਸਹੀ ਕਰਨ ਅਤੇ ਸ਼ਹਿਰ ਚੋ ਕੂੜਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੇ ਸਿਆਸੀ ਫਾਇਦੇ ਲਈ ਬੇਤਹਾਸ਼ਾ ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਅਤੇ ਅੱਜ ਉਨ੍ਹਾਂ ਦੀਆਂ ਤਨਖਾਹਾਂ ਵੀ ਪੁਰੀਆ ਨਹੀਂ ਹੋ ਰਹੀਆਂ ਅਤੇ ਹੁਣ ਕਰੀਬ ਸਾਢੇ ਚਾਰ ਸਾਲ ਇਸ ਸਰਕਾਰ ਦੇ ਬੀਤ ਗਏ ਪਰ ਨਾ ਤਾਂ ਕੋਈ ਠੋਸ ਹੱਲ ਨਿਕਲਿਆ ਨਾ ਹੀ ਕਮੇਟੀ ਦੇ ਪ੍ਰਬੰਧ ਸਹੀ ਹੋ ਸਕੇ।

LEAVE A REPLY

Please enter your comment!
Please enter your name here