ਪੰਜਾਬ ਜੰਡਿਆਲਾ ਗੁਰੂ ਪੁਲਿਸ ਵੱਲੋਂ ਗੋਲੀਕਾਂਡ ਮੁਲਜ਼ਮ ਦਾ ਐਨਕਾਊਂਟਰ/ ਮਕਾਨ ’ਤੇ ਗੋਲੀਆਂ ਚਲਾਉਣ ਦਾ ਮੁਲਜ਼ਮ ਗ੍ਰਿਫਤਾਰ/ ਲੱਤ ’ਚ ਗੋਲੀ ਲੱਗਣ ਨਾਲ ਜ਼ਖ਼ਮੀ, ਪਿਸਟਲ ਬਰਾਮਦ By admin - July 10, 2026 0 1 Facebook Twitter Pinterest WhatsApp ਜੰਡਿਆਲਾ ਗੁਰੂ ਪੁਲਿਸ ਨੇ ਸਥਾਨਕ ਸ਼ੇਖੂਪੁਰਾ ਮਹੱਲਾ ਵਿੱਚ ਚੱਲੀਆਂ ਗੋਲੀਆਂ ਦੇ ਮਾਮਲੇ ਨੂੰ 36 ਘੰਟਿਆਂ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਲਵਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਜੋਤੀਸਰ ਨੂੰ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜਮ ਕੋਲੋਂ ਇਕ ਪਿਸਟਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਦੋਸ਼ੀ ਖਿਲਾਫ ਪਹਿਲਾਂ ਵੀ 9 ਪਰਚੇ ਦਰਜ ਹਨ। ਪੁਲਿਸ ਨੇ ਨਾਕੇਬੰਦੀ ਦੌਰਾਨ ਮੁਲਜਮ ਨੂੰ ਰੁਕਣ ਦਾ ਇਸਾਰਾ ਕੀਤਾ ਪਰ ਉਸ ਨੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੁਲਜਮ ਦੀ ਲੱਤ ਵਿਚ ਗੋਲੀ ਲੱਗੀ। ਪੁਲਿਸ ਨੇ ਮੁਲਜਮ ਨੂੰ ਹਸਪਤਾਲ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਐਸਐਚਓ ਹਰਪਾਲ ਸਿੰਘ ਵੱਲੋਂ ਜਾਣੀਆ ਮੋੜ ਤੇ ਨਾਕਾ ਲਗਾਇਆ ਹੋਇਆ ਸੀ ਕਿ ਦੂਸਰੀ ਸਾਈਡ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਲਵਪ੍ਰੀਤ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੇ ਪੁਲਿਸ ਵਲੋ ਜਵਾਬੀ ਫਾਇਰਿੰਗ ਕੀਤੀ ਗਈ ਜਿਸਦੇ ਚਲਦਿਆ ਇੱਕ ਗੋਲੀ ਲਵਪ੍ਰੀਤ ਸਿੰਘ ਦੀ ਖੱਬੀ ਲੱਤ ਵਿੱਚ ਲੱਗੀ ਜਿਸ ਨੂੰ ਜਿਹੜੇ ਇਲਾਜ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਮੁਲਜਮ ਕੋਲੋਂ ਇਕ ਪਿਸਟਲ ਤੇ ਤਿੰਨ ਜ਼ਿੰਦਾ ਕਾਰਤੂਸ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜਮ ਉਤੇ ਪਹਿਲਾਂ ਵੀ 9 ਮੁਕਦਮੇ ਚੱਲ ਰਹੇ ਹਨ। ਡੀਐਸਪੀ ਮੁਤਾਬਕ ਜਿਸ ਘਰ ਵਿੱਚ ਫਾਇਰਿੰਗ ਹੋਈ ਸੀ ਉਹ ਘਰ ਬਲਜੀਤ ਸਿੰਘ ਬੁਲੀ ਪੁੱਤਰ ਸੰਤੋਖ ਸਿੰਘ ਦਾ ਹੈ ਜੋ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ ਜਿੱਥੇ ਉਸ ਦਾ ਸਾਜਨ ਇਲਿਆਸ ਕਾਨਾ ਨਾਲ ਕਿਸੇ ਗੱਲ ਨੂੰ ਝਗੜਾ ਹੋਇਆ ਸੀ ਜਿਸਦੇ ਚਲਦਿਆ ਸਾਜਨ ਇਲਿਆਸ ਕਾਨਾ ਨੇ ਬਲਜੀਤ ਸਿੰਘ ਬੁੱਲੀ ਦੇ ਘਰ ਤੇ ਫਾਇਰਿੰਗ ਕਾਰਵਾਈ ਸੀ। ਗੁਪਤ ਸੂਚਨਾ ਦੇ ਚਲਦਿਆ ਐਸਐਚਓ ਹਰਪਾਲ ਸਿੰਘ ਨੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਸਮੇਤ ਨਾਕਾ ਲਗਾਇਆ ਗਿਆ ਸੀ ਜਿਸਦੇ ਚਲਦਿਆ ਦੋਸ਼ੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਦੋਸ਼ੀ ਵਲੋ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਗਈ ਜੁਵਾਬੀ ਕਾਰਵਾਈ ਦੌਰਾਨ ਦੋਸ਼ੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਜਿਸਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।