ਪੰਜਾਬ ਜਲੰਧਰ ਦੇ ਗਦਾਈਪੁਰ ਇਲਾਕੇ ’ਚ ਟੁੱਟਿਆ ਨਹਿਰੀ ਬੰਨ/ ਕਈ ਕਾਲੋਨੀਆਂ ਅੰਦਰ ਭਰਿਆ ਪਾਣੀ/ ਸਥਾਨਕ ਵਾਸੀ ਖੁਦ ਕਰ ਰਹੇ ਮੁਰੰਮਤ By admin - July 10, 2026 0 1 Facebook Twitter Pinterest WhatsApp ਜਲੰਧਰ ਦੇ ਗੱਦਾਈਪੁਰ ਇਲਾਕੇ ਅੰਦਰ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੋਂ ਲੰਘਦੀ ਇਕ ਨਹਿਰ ਦਾ ਅਚਾਨਕ ਬੰਨ ਟੁੱਟ ਗਿਆ, ਜਿਸ ਕਾਰਨ ਇੱਥੇ ਰਿਹਾਇਸੀ ਕਾਲੋਨੀ ਅੰਦਰ ਪਾਣੀ ਭਰ ਗਿਆ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਇਕੱਤਰ ਹੋਏ ਲੋਕਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਲੋਕਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਨਾਲ ਬੰਨ੍ਹ ਬੰਨਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਜੇਸੀਬੀ ਮਸ਼ੀਨ ਦੀ ਮਦਦ ਵੀ ਲਈ ਜਾ ਰਹੀ ਹੈ। ਦਰਅਸਲ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਨਹਿਰਾਂ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ ਜਿਸ ਦੇ ਚਲਦਿਆਂ ਇਹ ਬੰਨ੍ਹ ਟੁੱਟਿਆ ਹੈ। ਗਨੀਮਤ ਰਹੀ ਕਿ ਪਾਣੀ ਲੋਕਾਂ ਦੇ ਘਰਾਂ ‘ਚ ਨਹੀਂ ਵੜਿਆ, ਨਹੀਂ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਸੀ। ਹਾਲਾਂਕਿ ਕਾਲੋਨੀਆਂ ਵਾਸੀਆਂ ਵਿਚ ਪਾਣੀ ਦੀ ਆਮਦ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਇਸੇ ਦੌਰਾਨ ਮੌਕੇ ਪਹੁੰਚੇ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਕੀਤਾ ਜਾ ਰਹੇ ਹਨ। ਵੀਡੀਓ ਵੀ ਸਾਹਮਣੇ ਆਏ ਹਨ, ਜਿਸ ‘ਚ ਕਾਲੋਨੀਆਂ ‘ਚ ਵੱਡੀ ਮਾਤਰਾ ਵਿੱਚ ਪਾਣੀ ਵੜਦਾ ਵਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਤਿੰਨ ਦਿਨਾਂ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।