ਪੰਜਾਬ ਬਟਾਲਾ ਵਾਸੀ ਨੌਜਵਾਨ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ/ ਅਸਲ ਮਾਲਕ ਹਵਾਲੇ ਕੀਤਾ ਗੁਆਚਿਆ ਪਰਸ/ ਬਟਾਲਾ ’ਚ ਲੱਭਿਆ ਸੀ ਪੈਸਿਆਂ ਨਾਲ ਭਰਿਆ ਪਰਸ By admin - July 10, 2026 0 1 Facebook Twitter Pinterest WhatsApp ਬਟਾਲਾ ਦੇ ਕਲਿਆਣਪੁਰ ਵਾਸੀ ਨੌਜਵਾਨ ਹੇਮਰਾਜ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਬਿਜਲੀ ਉਪਕਰਣਾਂ ਦੀ ਰਿਪੇਅਰ ਕਰਨ ਵਾਲਾ ਹੇਮਰਾਜ ਸਿੰਘ ਬੀਤੇ ਦਿਨ ਬਟਾਲਾ ਵਿਖੇ ਗਿਆ ਜਿੱਥੇ ਉਸ ਨੂੰ ਇਕ ਪਰਸ ਲੱਭਿਆ ਸੀ, ਜਿਸ ਵਿਚ 5200 ਰੁਪਏ ਨਕਦੀ ਅਤੇ ਕੁੱਝ ਜ਼ਰੂਰੀ ਕਾਗਜ਼ਾਤ ਮੌਜੂਦ ਸਨ। ਹੇਮਰਾਜ ਸਿੰਘ ਨੇ ਪਰਸ ਦੇ ਅਸਲ ਵਾਰਿਸਾਂ ਨੂੰ ਲੱਭ ਕੇ ਪਰਸ ਉਨ੍ਹਾਂ ਹਵਾਲੇ ਕਰ ਦਿੱਤਾ ਹੈ। ਇਹ ਪਰਸ ਡੇਰਾ ਬਾਬਾ ਨਾਨਕ ਹਲਕੇ ਦੇ ਰਹਿਣ ਵਾਲੇ ਸਖਸ਼ ਦਾ ਸੀ ਜੋ ਬਟਾਲਾ ਵਿਖੇ ਡਿੱਗ ਪਿਆ ਸੀ। ਪਰਸ ਦੇ ਮਾਲਕ ਨੇ ਇਮਾਨਦਾਰੀ ਲਈ ਹੇਮਰਾਜ ਸਿੰਘ ਦੇ ਧੰਨਵਾਦ ਕੀਤਾ ਹੈ। ਉਧਰ ਹੇਮਰਾਜ ਦੀ ਇਮਾਨਦਾਰੀ ਦੀ ਲੋਕਾਂ ਅੰਦਰ ਕਾਫੀ ਚਰਚਾ ਹੈ ਅਤੇ ਲੋਕ ਇਸ ਇਮਾਨਦਾਰੀ ਲਈ ਉਸ ਦੀ ਸ਼ਲਾਘਾ ਕਰ ਰਹੇ ਹਨ।