ਪੰਜਾਬ ਸਿਟ ਸਾਹਮਣੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਪਲਾ/ ਸਿਟ ਸਾਹਮਣੇ ਰੱਖਿਆ ਆਪਣਾ ਪੱਖ/ ਸਵਾਲ ਬਾਰੇ ਦਸਤਾਵੇਜ ਨਾ ਦੇਣ ਦੇ ਇਲਜ਼ਾਮ By admin - July 7, 2026 0 2 Facebook Twitter Pinterest WhatsApp ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਅੱਜ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿਟ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਸਿਟ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਸਿੱਟ ਸਾਹਮਣੇ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੈ ਸਾਂਪਲਾ ਨੇ ਕਿਹਾ ਕਿ ਸਿੱਟ ਨੇ ਉਨ੍ਹਾ ਨੂੰ ਚੌਂਥੀ ਵਾਰ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਲੰਧਰ ਵਿਖੇ ਵੀ ਸਿੱਟ ਸਾਹਮਣੇ ਪੇਸ਼ ਹੋ ਕੇ ਦਸਤਾਵੇਜ਼ ਮੰਗ ਚੁੱਕੇ ਸਨ ਜੋ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਪੇਸ਼ੀ ਦੌਰਾਨ 12 ਜਨਵਰੀ 2018 ਨੂੰ ਅਕਾਲੀ ਦਲ ਤੇ ਭਾਜਪਾ ਵੱਲੋਂ ਰਾਜਪਾਲ ਨੂੰ ਦਿੱਤੇ ਮੈਮੋਰੰਡਮ ਬਾਰੇ ਪੁੱਛਿਆ ਸੀ। ਉਨ੍ਹਾਂ ਕਿਹਾ ਕਿ ਇਹ 8 ਸਾਲ ਪੁਰਾਣੀ ਗੱਲ ਹੈ, ਜਿਸ ਦਾ ਸਾਡੇ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਏਜੰਸੀ ਤੋਂ ਵਾਰ ਵਾਰ ਰਿਕਾਰਡ ਮੰਗ ਚੁੱਕੇ ਹਨ ਜਿਸ ਦੇ ਆਧਾਰ ਤੇ ਜਵਾਬ ਦੇ ਸਕਣ ਪਰ ਉਹ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਆਪਣੀ ਰਾਜਨੀਤੀ ਚਮਕਾਉਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ।