ਪੰਜਾਬ ਜਲੰਧਰ ਪੁਲਿਸ ਵੱਲੋਂ ਭੱਜਣ ਦੀ ਕੋਸ਼ਿਸ਼ ਕਰਦਾ ਦੋਸ਼ੀ ਕਾਬੂ/ ਅਦਾਲਤ ’ਚ ਪੇਸ਼ੀ ਦੌਰਾਨ ਭੱਜਣ ਦੀ ਕੀਤੀ ਕੋਸ਼ਿਸ਼/ ਕੰਧ ਟੱਪਣ ਦੌਰਾਨ ਟੁੱਟੀ ਲੱਤ, ਹਸਪਤਾਲ ਕਰਵਾਇਆ ਦਾਖਲ By admin - July 6, 2026 0 1 Facebook Twitter Pinterest WhatsApp ਜਲੰਧਰ ਪੁਲਿਸ ਨੇ ਅਦਾਲਤ ਵਿਚ ਪੇਸ਼ੀ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦੇ ਮੁਲਜ਼ਮ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਖੋਹ ਮਾਮਲੇ ਵਿਚ ਕਾਬੂ ਕੀਤੇ ਸੂਰਜ ਨਾਮ ਦੇ ਮੁਲਜਮ ਨੂੰ ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ ਸੀ, ਜਿੱਥੇ ਉਸ ਨੇ ਪੁਲਿਸ ਗ੍ਰਿਫਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕੰਧ ਟੱਪਣ ਦੌਰਾਨ ਡਿੱਗਣ ਕਾਨਰ ਉਸ ਦੀ ਲੱਤ ਤੇ ਗੰਭੀਰ ਸੱਟ ਲੱਗ ਗਈ। ਪੁਲਿਸ ਨੇ ਮੁਲਜਮ ਨੂੰ ਮੁੜ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਭਰਤੀ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ 8 ਦੇ ਐਸਐਚਓ ਸਾਹਿਲ ਚੌਧਰੀ ਦੇ ਦੱਸਣ ਮੁਤਾਬਕ 29 ਜੂਨ, 2026 ਨੂੰ, ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਪਿੰਡ ਲਾਂਬਾ ਚੌਕ ਨੇੜੇ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟੀਆਂ ਸਨ। ਥਾਣਾ 8 ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਰਾਹੀਂ ਦੋਸ਼ੀਆਂ ਨੂੰ ਟਰੇਸ ਕਰ ਕੇ ਸੂਰਜ ਵਾਸੀ ਪਿੰਡ ਮੁਰਾਦਬਾਦ ਤਰਨਤਾਰਨ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਤੋਂ ਰਿਮਾਂਡ ਲੈਣ ਤੋਂ ਬਾਅਦ, ਜਦੋਂ ਪੁਲਿਸ ਟੀਮ ਦੋਸ਼ੀ ਸੂਰਜ ਨੂੰ ਵਾਪਸ ਥਾਣਾ 8 ਲਿਜਾ ਰਹੀ ਸੀ, ਤਾਂ ਮੁਲਜਮ ਨੇ ਪੁਲਿਸ ਦੀ ਗੱਡੀ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕੰਧ ਟੱਪਣ ਦੌਰਾਨ ਉਸਦੀ ਲੱਤ ਗੰਭੀਰ ਜ਼ਖਮੀ ਹੋ ਗਈ। ਪੁਲਿਸ ਨੇ ਜ਼ਖਮੀ ਸ਼ੱਕੀ ਨੂੰ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਹ ਇਸ ਸਮੇਂ ਇਲਾਜ ਅਧੀਨ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੂਰਜ ਦਾ ਸਾਥੀ, ਰੋਕੀ, ਜੋ ਕਿ ਤਰਨਤਾਰਨ ਦੇ ਮੁਰਾਦਪੁਰ ਪਿੰਡ ਦਾ ਰਹਿਣ ਵਾਲਾ ਹੈ, ਵੀ ਘਟਨਾ ਸਮੇਂ ਉਸਦੇ ਨਾਲ ਮੌਜੂਦ ਸੀ। ਪੁਲਿਸ ਉਸਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।