ਪੰਜਾਬ ਹੁਸ਼ਿਆਰਪੁਰ ਦੇ ਪਿੰਡ ਬੱਸੀ ’ਚ ਆਵਾਰਾ ਕੁੱਤਿਆਂ ਦਾ ਕਹਿਰ/ ਆਵਾਰਾ ਕੁੱਤਿਂ ਨੇ ਨੋਚ ਨੋਟ ਖਾਧੀ 4 ਸਾਲਾ ਬੱਚੀ/ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ By admin - July 6, 2026 0 2 Facebook Twitter Pinterest WhatsApp ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਬੱਸੀ ਜਲਾਲ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਆਵਾਰਾ ਕੁੱਤਿਆਂ ਦੇ ਹਮਲੇ ਵਿਚ 4 ਸਾਲਾ ਮਾਸੂਮ ਬੱਚੀ ਦੀ ਜਾਨ ਚਲੇ ਗਈ ਹੈ। ਮ੍ਰਿਤਕਾ ਦੀ ਪਛਾਣ ਗੁਣਗੁਣ ਪੁੱਤਰ ਰਾਮ ਜੀ ਵਜੋਂ ਹੋਈ ਹੈ ਜੋ ਮਾਪਿਆਂ ਦੀ ਇਕਲੌਤੀ ਧੀ ਸੀ। ਜਾਣਕਾਰੀ ਅਨੁਸਾਰ ਲੜਕੀ ਦੇ ਮਾਪੇ ਮਿਹਨਤ ਮਜਦੂਰੀ ਕਰਦੇ ਹਨ ਅਤੇ ਉਸ ਨੂੰ ਦਰੱਖਤ ਹੇਠ ਸੁਆ ਕੇ ਝੋਨਾ ਲਾ ਰਹੇ ਸੀ ਕਿ ਇਸੇ ਦੌਰਾਨ ਅਵਾਰਾ ਕੁੱਤਿਆਂ ਨੇ ਬੱਚੀ ਨੂੰ ਬੂਰੀ ਤਰ੍ਹਾਂ ਨੋਚ ਖਾਧਾ। ਬੱਚੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦੰਮ ਤੋੜ ਦਿੱਤਾ। ਇਹ ਦਰਦਨਾਕ ਹਾਦਸਾ ਸ਼ਾਮ ਸਾਢੇ 5 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਉੱਤਰ ਪ੍ਰਦੇਸ਼ ਨਾਲ ਸੰਬੰਧਤ ਖੇਤ ਮਜ਼ਦੂਰ ਉਕਤ ਸੰਪਰਕ ਸੜਕ ਅਤੇ ਪੋਲਟਰੀ ਫਾਰਮ ਨਜ਼ਦੀਕ ਕਿਸੇ ਕਿਸਾਨ ਦੇ ਖੇਤ ਵਿਚ ਝੋਨਾ ਲਗਾ ਰਹੇ ਸਨ ਅਤੇ ਉਨ੍ਹਾਂ ਵਿੱਚੋ ਰਾਮ ਜੀਵਨ ਅਤੇ ਪ੍ਰੀਤੀ ਨੇ ਆਪਣੀ ਬੱਚੀ ਗੁਣਗੁਣ ਨੂੰ ਕਰੀਬ 100 ਮੀਟਰ ਦੂਰ ਮੋਟਰ ਅਤੇ ਦਰੱਖ਼ਤ ਦੀ ਛਾ ਥੱਲੇ ਪਾਇਆ ਸੀ। ਇਸ ਦੌਰਾਨ 7 ਦੇ ਕਰੀਬ ਅਵਾਰਾ ਕੁੱਤਿਆਂ ਨੇ ਬੱਚੀ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਘਸੀਟ ਕੇ ਲੈ ਗਏ। ਬੱਚੀ ਦੀਆਂ ਚੀਕਾਂ ਸੁਣ ਮਾਤਾ-ਪਿਤਾ ਅਤੇ ਬਾਕੀ ਲੋਕ ਮੌਕੇ ‘ਤੇ ਪਹੁੰਚੇ ਤਾਂ ਬੱਚੀ ਗੰਭੀਰ ਜ਼ਖਮੀ ਹਾਲਤ ਵਿਚ ਪਈ ਸੀ। ਉਹ ਬੱਚੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲੈ ਕੇ ਜਿੱਥੇ ਗੰਭੀਰ ਦੇਖਦਿਆਂ ਹੁਸ਼ਿਆਰਪੁਰ ਰੈਫਰ ਕੀਤਾ ਗਿਆ, ਜਿੱਥੇ ਰਾਤ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅਵਾਰਾ ਕੁੱਤਿਆਂ ਦੇ 6 ਮਈ ਨੂੰ ਵੀ ਨਜ਼ਦੀਕੀ ਪਿੰਡ ਖਰਲ ਖ਼ੁਰਦ ਵਿਚ ਪ੍ਰਵਾਸੀ ਮਜ਼ਦੂਰ ਦੀ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਪ੍ਰਸ਼ਾਸਨ ਅੱਗੇ ਆਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ ਹੈ।