ਪੰਜਾਬ ਲੁਧਿਆਣਾ ’ਚ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ/ ਸਾਹਨੇਵਾਲ ਹਲਕੇ ਅੰਦਰ ਪੰਥਕ ਏਕਤਾ ਦੀ ਚਰਚਾ/ ਸੁਖਬੀਰ ਬਾਦਲ ’ਤੇ ਝੂਠ ਬੋਲਣ ਦੇ ਇਲਜ਼ਾਮ By admin - July 6, 2026 0 1 Facebook Twitter Pinterest WhatsApp ਲੁਧਿਆਣੇ ਦੇ ਸਾਹਨੇਵਾਲ ਹਲਕੇ ਅੰਦਰ ਅਕਾਲੀ ਦਲ ਪੁਨਰ ਸੁਰਜੀਤ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਪੰਜਾਬ ਭਰ ਦੇ ਨਾਲ ਨਾਲ ਦੂਜੇ ਸੂਬਿਆਂ ਤੋਂ ਵੀ ਆਗੂ ਪਹੁੰਚੇ। ਮੀਟਿੰਗ ਦੌਰਾਨ ਅਕਾਲੀ ਦਲ ਦੀ ਮਜਬੂਤੀ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲ ਨਿਸ਼ਾਨੇ ਸੇਧਦਿਆਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਮੁਖੀ ਸੁਖਬੀਰ ਸਿੰਘ ਬਾਦਲ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਅਕਾਲ ਤਖਤ ਤੇ ਜਾ ਕੇ ਕੁਝ ਬੋਲਦੇ ਨੇ ਤੇ ਬਾਹਰ ਆ ਕੇ ਕੁਝ ਹੋਰ ਬੋਲਦੇ ਨੇ ਇਸ ਕਰਕੇ ਹੁਣ ਕੌਮ ਦੀ ਭਲਾਈ ਲਈ ਪੰਥਕ ਮਸਲਿਆਂ ਨੂੰ ਲੈ ਕੇ ਇਹ ਅੱਜ ਇੱਕ ਵੱਡੀ ਮੀਟਿੰਗ ਲੁਧਿਆਣਾ ਦੇ ਸਾਹਨੇਵਾਲ ਹਲਕੇ ਦੇ ਗੁਰਦੁਆਰਾ ਰੇਰੂ ਸਾਹਿਬ ਵਿੱਚ ਰੱਖੀ ਗਈ ਹੈ।