ਜਲੰਧਰ ’ਚ 12 ਸਾਲਾ ਲੜਕੀ ਭੇਦਭਰੀ ਹਾਲਤ ’ਚ ਲਾਪਤਾ/ ਮਾਪਿਆਂ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ/ ਪੁਲਿਸ ਨੇ ਸ਼ੁਰੂ ਕੀਤੀ ਜਾਂਚ

0
1

 

ਜਲੰਧਰ ਸ਼ਹਿਰ ਦੇ ਰੈਂਕ ਬਾਜ਼ਾਰ ਇਲਾਕੇ ਅੰਦਰ ਇਕ 12 ਸਾਲਾ ਲੜਕੀ ਸਕੂਲ ਜਾਂਦੇ ਸਮੇਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈ। ਲਾਪਤਾ ਲੜਕੀ ਦੀ ਪਛਾਣ ਸੋਨੀ ਕੁਮਾਰੀ ਵਜੋਂ ਹੋਈ ਹੈ, ਜੋ ਕਿ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ। ਮਾਪਿਆਂ ਮੁਤਾਬਕ ਉਹ ਰੋਂ ਸਕੂਲ ਜਾਣ ਲਈ ਨਿਕਲੀ ਸੀ ਪਰ ਸਕੂਲ ਨਹੀਂ ਪਹੁੰਚੀ। ਘਟਨਾ ਤੋਂ ਬਾਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ-4 ਦੀ ਪੁਲਿਸ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।
ਲੜਕੀ ਦੀ ਮਾਂ ਪੂਜਾ ਦੇਵੀ ਨੇ ਦੱਸਿਆ ਕਿ ਉਸਦੇ ਚਾਰ ਬੱਚੇ ਸੋਮਵਾਰ ਸਵੇਰੇ ਇਕੱਠੇ ਸਕੂਲ ਲਈ ਘਰੋਂ ਨਿਕਲੇ ਸਨ। ਤਿੰਨ ਬੱਚੇ ਪਹੁੰਚੇ, ਪਰ ਸੋਨੀ ਕੁਮਾਰੀ ਨਹੀਂ ਪਹੁੰਚੀ। ਜਦੋਂ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਲੜਕੀ ਨਹੀਂ ਪਹੁੰਚੀ। ਸਕੂਲ ਦੀ ਪ੍ਰਿੰਸੀਪਲ ਜੋਤ ਕੌਰ ਨੇ ਦੱਸਿਆ ਕਿ ਚਾਰੇ ਭੈਣ-ਭਰਾ ਸਕੂਲ ਲਈ ਘਰੋਂ ਨਿਕਲ ਗਏ ਸਨ, ਪਰ ਸੋਨੀ ਕੁਮਾਰੀ ਨਹੀਂ ਪਹੁੰਚੀ। ਜਦੋਂ ਸਕੂਲ ਪ੍ਰਸ਼ਾਸਨ ਨੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਸਕੂਲ ਲਈ ਘਰੋਂ ਨਿਕਲ ਗਈ ਹੈ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਅਤੇ ਪਰਿਵਾਰਕ ਮੈਂਬਰਾਂ ਨੇ ਸਾਂਝੇ ਤੌਰ ‘ਤੇ ਪੁਲਿਸ ਨੂੰ ਸੂਚਿਤ ਕੀਤਾ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਾਜਕੁਮਾਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਚਾਰ ਬੱਚੇ ਸਕੂਲ ਲਈ ਨਿਕਲੇ ਸਨ, ਜਿਨ੍ਹਾਂ ਵਿੱਚੋਂ ਤਿੰਨ ਸਕੂਲ ਦੇ ਅੰਦਰ ਚਲੇ ਗਏ ਸਨ, ਜਦੋਂ ਕਿ ਪੰਜਵੀਂ ਜਮਾਤ ਦੀ ਵਿਦਿਆਰਥਣ ਸੋਨੀ ਕੁਮਾਰੀ ਸਕੂਲ ਦੇ ਮੁੱਖ ਗੇਟ ‘ਤੇ ਪਹੁੰਚਣ ਤੋਂ ਬਾਅਦ ਅੰਦਰ ਨਹੀਂ ਗਈ ਅਤੇ ਵਾਪਸ ਮੁੜ ਗਈ। ਪੁਲਿਸ ਲੜਕੀ ਦਾ ਪਤਾ ਲਗਾਉਣ ਲਈ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਜਾਰੀ ਹੈ। ਲੜਕੀ ਨੂੰ ਲੱਭਣ ਲਈ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here