ਪੰਜਾਬ ਗੁਰਦਾਸਪੁਰ ’ਚ ਸੜਕ ਹਾਦਸੇ ਦੌਰਾਨ 1 ਮੌਤ, ਦੂਜਾ ਜ਼ਖਮੀ/ ਮੋਟਰ ਸਾਇਕਲ ਨੇ ਜੀਪ ਨੂੰ ਮਾਰੀ ਟੱਕਰ/ ਪੁਲਿਸ ਨੇ ਜ਼ਖਮੀ ਹਸਪਤਾਲ ਪਹੁੰਚਾ ਜਾਂਚ ਆਰੰਭੀ By admin - July 6, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਵੜੈਚ ਲਾਗੇ ਜੀਪ ਤੇ ਮੋਟਰ ਸਾਇਕਲ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਸੁਖਪਿੰਦਰ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਨੈਣੇਕੋਟ ਹਾਲ ਵਾਸੀ ਕਾਹਨੂੰਵਾਨ ਅਤੇ ਅਰਸ਼ਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਕੀੜੀ ਅਫਗਾਨਾ ਥਾਣਾ ਕਾਹਨੂੰਵਾਨ ਮੋਟਰਸਾਈਕਲ ਤੇ ਕੋਟ ਟੋਡਰ ਮੱਲ ਤੋਂ ਸਠਿਆਲੀ ਵੱਲ ਨੂੰ ਜਾ ਰਹੇ ਸਨ ਕਿ ਪਿੰਡ ਵੜੈਚ ਨੇੜੇ ਉਨ੍ਹਾਂ ਦੀ ਸਾਹਮਣੇ ਤੋਂ ਆਉਂਦੀ ਬਲੈਰੋ ਕੈਂਪਰ ਜੀਪ ਨਾਲ ਟੱਕਰ ਹੋ ਗਈ। ਪ੍ਰਤੱਖਦਰਸੀਆਂ ਮੁਤਾਬਕ ਮੋਟਰਸਾਈਕਲ ਸਵਾਰ ਤੇਜ਼ ਰਫਤਾਰ ਵਿੱਚ ਸਨ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਆਰੰਭ ਦਿੱਤੀ ਹੈ। ਜੀਪ ਦੇ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਘਟਨਾ ਦੇ ਕਾਰਨਾਂ ਦੀ ਨਿਰਪੱਖ ਜਾਂਚ ਮੰਗੀ ਹੈ।