ਧਾਰੀਵਾਲ ’ਚ ਸ਼ਰਾਬ ਠੇਕੇ ਤੇ ਚੋਰਾਂ ਦਾ ਧਾਵਾਂ/ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਲੈ ਕੇ ਫਰਾਰ/ ਦੁਕਾਨ ਦਾ ਸ਼ਟਰ ਤੋੜ ਕੇ ਅੰਜ਼ਾਮ ਦਿੱਤੀ ਵਾਰਦਾਤ

0
2

ਧਾਰੀਵਾਲ ਦੀ ਦਾਣਾ ਮੰਡੀ ਇਲਾਕੇ ਵਿਚ ਠੇਕਾ ਲੁੱਟਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਤ ਸਮੇਂ ਠੇਕੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਚੋਰ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਹੋਈ ਸ਼ਰਾਬ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਠੇਕਾ ਮਾਲਕਾਂ ਮੁਤਾਬਕ ਚੋਰਾਂ ਨੇ ਚੁਣ ਚੁਣ ਕੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਨੂੰ ਨਿਸ਼ਾਨਾ ਬਣਆਇਆ ਗਿਆ ਹੈ।  ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਠੇਕੇ ਉਤੇ ਕੰਮ ਕਰਦੇ ਸੁਰਿੰਦਰ ਕੁਮਾਰ ਅਤੇ ਰਾਕੇਸ਼ ਕੁਮਾਰ ਦੇ ਦੱਸਣ ਮੁਤਾਬਕ ਉਹ ਰਾਤ ਕਰੀਬ 11 ਵਜੇ ਰੋਜਾਨਾ ਵਾਂਗ ਦੁਕਾਨ ਦੇ ਸਟਰ ਨੂੰ ਬੰਦ ਕਰ ਕੇ ਤਾਲਾ ਮਾਰ ਕੇ ਗਏ ਸਨ ਅਤੇ ਸਵੇਰਸਾਰ ਕਿਸੇ ਨੇ ਫੋਨ ਰਾਹੀਂ ਦੁਕਾਨ ਦਾ ਸ਼ਟਰ ਟੁੱਟਾ ਹੋਣ ਦੀ ਸੂਚਨਾ ਦਿੱਤੀ। ਜਦੋਂ ਮੌਕੇ ਤੇ ਆ ਕੇ ਵੇਖਿਆ ਤਾਂ ਠੇਕੇ ਵਿੱਚੋਂ ਲੱਖਾਂ ਰੁਪਏ ਦੀ ਮਹਿੰਗੀ ਸਰਾਬ ਗਾਇਬ ਸੀ। ਇਸੇ ਤਰ੍ਹਾਂ ਚੋਰਾਂ ਨੇ ਠੇਕੇ ਦੇ ਸਾਹਮਣੇ ਅਮਨਦੀਪ ਟੀ ਸਟਾਲ ਦੇ ਸਟਰ ਦੀ ਭੰਨਤੋੜ ਕੀਤੀ ਅਤੇ ਅੰਦਰੋਂ ਸਿਗਰੇਟਾਂ, ਬੀੜੀਆਂ ਅਤੇ ਹੋਰ ਖਾਣ-ਪੀਣ ਵਾਲਾ ਸਮਾਨ ਅਤੇ ਗੱਲੇ ਵਿੱਚ ਪਈ ਨਕਦੀ ਚੋਰੀ ਕਰ ਲੈ ਗਏ।
ਮੌਕੇ ’ਤੇ ਇੱਕਠਾ ਹੋਏ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਦੀ ਗਸਤ ਵਧਾਈ ਜਾਵੇ ਤਾਂ ਜੋ ਬਾਰ-ਬਾਰ ਹੁੰਦੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਚੋਰੀ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਏ.ਐਸ.ਆਈ. ਗੁਰਦੀਪ ਸਿੰਘ ਨੇ ਕਿਹਾ ਕਿ ਨੇੜ੍ਹੇ ਤੇੜੇ ਲੱਗੇ ਸੀ.ਸੀ.ਟੀ.ਵੀ.ਕੈਮਰੇ ਖੰਗਾਲ ਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਤੌਰ ਤੇ ਇੱਕ ਚੌਂਕੀਦਾਰ ਰੱਖਣ ਅਤੇ ਹਰ ਦੁਕਾਨਦਾਰ ਸੀ.ਸੀ.ਸੀ.ਵੀ ਕੈਮਰੇ ਲਗਾਉਣ ਤਾਂ ਜੋ ਅਜਿਹੀ ਘਟਨਾਵਾਂ ਵਾਪਰਨ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here